ਨਹੀਂ ਰੁਕ ਰਿਹਾ ਸ਼ਰਾਰਤੀ ਅਨਸਰਾਂ ਵੱਲੋਂ ਕੇਂਦਰੀ ਜੇਲ੍ਹ ''ਚ ਪੈਕਟ ਸੁੱਟਣ ਦਾ ਸਿਲਸਿਲਾ

10/22/2023 4:46:33 PM

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚ ਬਾਹਰੋਂ ਪੈਕਟ ਸੁੱਟੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਕ ਵਾਰ ਫੇਰ ਤੋਂ ਸ਼ਰਾਰਤੀ ਅਨਸਰਾਂ ਵੱਲੋਂ ਕੇਂਦਰੀ ਜੇਲ੍ਹ ਅੰਦਰ ਪੈਕਟ ਸੁੱਟੇ ਗਏ, ਜਿਨ੍ਹਾਂ ਨੂੰ ਖੋਲ੍ਹਣ ’ਤੇ 116 ਤੰਬਾਕੂ ਦੀਆਂ ਪੁੜੀਆਂ ਸਮੇਤ ਚੈਨੀ-ਚੈਨੀ, 14 ਬੀੜੀਆਂ ਦੇ ਬੰਡਲ, 3 ਲਾਈਟਰ, 2 ਸਿਗਰਟਾਂ ਦੀਆਂ ਡੱਬੀਆਂ ਅਤੇ 2 ਪੁੜੀਆਂ ਖੁੱਲਾ ਜਰਦਾ ਬਰਾਮਦ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਬਰਾਮਦਗੀ ਸਬੰਧੀ ਸਹਾਇਕ ਸੁਪਰਡੈਂਟ ਜੇਲ੍ਹ ਸਰਬਜੀਤ ਸਿੰਘ ਵੱਲੋਂ ਭੇਜੇ ਪੱਤਰ ਦੇ ਆਧਾਰ ’ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : 100 ਦਿਨ ਪਹਿਲਾਂ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਆਇਆ ਨਵਾਂ ਮੋੜ, ਮੈਡੀਕਲ ਰਿਪੋਰਟ ਨੇ ਉਡਾਏ ਹੋਸ਼

ਉਨ੍ਹਾਂ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਅਨੁਸਾਰ ਸਵੇਰੇ ਕਰੀਬ 6:30 ਵਜੇ ਫੈਕਟਰੀ ਦੀ ਗਰਾਊਂਡ ਵਿੱਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬਾਹਰੋਂ ਪੈਕਟ ਸੁੱਟੇ ਗਏ, ਜਿਨ੍ਹਾਂ ਵਿਚੋਂ ਇਹ ਸਾਰਾ ਸਾਮਾਨ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਕ ਹੋਰ ਮਾਮਲੇ ’ਚ ਜੇਲ੍ਹ ਪ੍ਰਸ਼ਾਸਨ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਬਲਾਕ ਨੰਬਰ-1 ਦੀ ਬੈਰਕ ਨੰਬਰ 4 ਦੀ ਤਲਾਸ਼ੀ ਲਈ ਗਈ ਤਾਂ ਉੱਥੇ ਬੰਦ ਹਵਾਲਾਤੀ ਆਲਮਦੀਪ ਸਿੰਘ ਕੋਲੋਂ ਇਕ ਕਾਲੇ ਰੰਗ ਦਾ ਸੈਮਸੰਗ ਕੀਪੈਡ ਮੋਬਾਇਲ ਫੋਨ ਬਿਨਾ ਸਿਮ ਕਾਰਡ ਤੋਂ ਬਰਾਮਦ ਹੋਇਆ ਅਤੇ ਇਸਤੋਂ ਬਾਅਦ ਬਾਥਰੂਮ ਦੀ ਤਲਾਸ਼ੀ ਲੈਣ ’ਤੇ ਉਥੋਂ ਇਕ ਸੈਮਸੰਗ ਕੀਪੈਡ ਮੋਬਾਈਲ ਫੋਨ ਬਿਨਾਂ ਸਿਮ ਕਾਰਡ ਦੇ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਹਵਾਲਾਤੀ ਆਲਮਦੀਪ ਸਿੰਘ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕੈਨੇਡਾ ’ਚ ਵਾਪਰੇ ਹਾਦਸੇ ਨੇ ਖੋਹ ਲਈਆਂ ਹੱਸਦੇ-ਵੱਸਦੇ ਪਰਿਵਾਰ ਦੀਆਂ ਖ਼ੁਸ਼ੀਆਂ, ਘਰ ’ਚ ਪੈ ਗਏ ਵੈਣ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Gurminder Singh

This news is Content Editor Gurminder Singh