ਸਰਦੂਲਗੜ੍ਹ ਥਾਣੇ ਦੇ ਤਿੰਨ ਪੁਲਸ ਮੁਲਾਜ਼ਮ ਸਸਪੈਂਡ

07/09/2020 2:29:24 AM

ਮਾਨਸਾ, (ਸੰਦੀਪ ਮਿੱਤਲ)- ਪੁਲਸ ਪ੍ਰਸ਼ਾਸਨ ਨੇ ਸਰਦੂਲਗੜ੍ਹ ਥਾਣੇ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ, ਸਿਪਾਹੀ ਗੁਰਪ੍ਰੀਤ ਸਿੰਘ ਅਤੇ ਸਿਪਾਹੀ ਪਰਵਿੰਦਰ ਸਿੰਘ ਨੂੰ ਪੁਲਸ ਵਿਭਾਗ ਨੇ ਸਸਪੈਂਡ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਸਰਦੂਲਗੜ੍ਹ ਪੁਲਸ ਨੇ ਅਨਾਜ ਮੰਡੀ ਸਰਦੂਲਗੜ੍ਹ ਦੇ ਨੇੜੇ ਇਕ ਗਲੀ ’ਚ ਛਾਪੇਮਾਰੀ ਕਰ ਕੇ ਇਕ ਪ੍ਰੇਮੀ ਜੋੜੇ ਨੂੰ ਗ੍ਰਿਫਤਾਰ ਕਰ ਕੇ ਥਾਣੇ ਲਿਆਂਦਾ ਸੀ। ਜਿੰਨ੍ਹਾਂ ਥਾਣੇ ’ਚ ਪਹੁੰਚਣ ਤੋਂ ਬਾਅਦ ਥਾਣੇ ’ਚ ਹੀ ਸਲਫਾਸ ਨਿਗਲ ਲਿਆ ਸੀ ਅਤੇ ਦੋਵਾਂ ਦੀ ਮੌਤ ਹੋ ਗਈ ਸੀ। ਪੁਲਸ ਦੇ ਉੱਚ ਅਧਿਕਾਰੀਆਂ ਵਲੋਂ ਕੀਤੀ ਗਈ ਜਾਂਚ ਦੌਰਾਨ ਹੀ ਇੰਨ੍ਹਾਂ ਤਿੰਨਾਂ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਸਬੰਧੀ ਡੀ. ਐੱਸ. ਪੀ. ਸਰਦੂਲਗੜ੍ਹ ਸੰਜੀਵ ਗੋਇਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਿ ਪ੍ਰੇਮੀ ਜੋੜੇ ਨੂੰ ਫੜ ਕੇ ਲਿਜਾਣ ਵਾਲੇ ਪੁਲਸ ਮੁਲਾਜ਼ਮਾਂ ਨੇ ਉੱਚ ਅਧਿਕਾਰੀਆਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ, ਇੰਨ੍ਹਾਂ ਮੁਲਾਜ਼ਮਾਂ ਨੂੰ ਅਣਗਹਿਲੀ ਕਰਨ ਕਰ ਕੇ ਸਸਪੈਂਡ ਕਰ ਦਿੱਤਾ ਗਿਆ ਹੈ।


Bharat Thapa

Content Editor

Related News