ਮਾਨਸਾ ਤੇ ਬਠਿੰਡਾ ਜ਼ਿਲ੍ਹੇ ’ਚ ਕੋਰੋਨਾ ਨਾਲ 2 ਬੀਬੀਆਂ ਸਣੇ ਤਿੰਨ ਦੀ ਮੌਤ

11/29/2020 1:46:26 AM

ਮਾਨਸਾ, (ਜੱਸਲ)- ਪੰਜਾਬ ’ਚ ਅਨੇਕਾਂ ਸਾਵਧਾਨੀਆਂ ਵਰਤਣ ਦੇ ਬਾਵਜੂਦ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਜਿਸ ਤਹਿਤ ਅੱਜ ਮਾਨਸਾ ਅਤੇ ਬਠਿੰਡਾ ਜ਼ਿਲੇ ’ਚ ਕੋਰੋਨਾ ਨਾਲ 2 ਔਰਤਾਂ ਸਣੇ ਤਿੰਨ ਦੀ ਮੌਤ ਹੋ ਗਈ ਹੈ, ਉਥੇ ਹੀ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਅਤੇ ਪਾਜ਼ੇਟਿਵ ਕੇਸਾਂ ਨੂੰ ਦੇਖਦੇ ਲੋਕਾਂ ’ਚ ਸਹਿਮ ਪਾਇਆ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸਾ ਬਲਾਕ ਨਾਲ ਸਬੰਧਤ 68 ਸਾਲਾ ਕੋਰੋਨਾ ਪਾਜ਼ੇਟਿਵ ਔਰਤ ਡੀ. ਐੱਮ. ਸੀ. ਲੁਧਿਆਣਾ ਅਤੇ ਬੁਢਲਾਡਾ ਬਲਾਕ ਨਾਲ ਸਬੰਧਤ 70 ਸਾਲਾ ਔਰਤ ਜੀ. ਐੱਮ. ਸੀ. ਫਰੀਦਕੋਟ ਵਿਖੇ ਇਲਾਜ ਅਧੀਨ ਸਨ। ਜਿਥੇ ਉਨ੍ਹਾਂ ਦੀ ਮੌਤ ਹੋ ਗਈ।

ਕੋਰੋਨਾ ਸੈਂਪਲਿੰਗ ਟੀਮ ਦੇ ਜ਼ਿਲਾ ਇੰਚਾਰਜ ਡਾ. ਰਣਜੀਤ ਰਾਏ ਨੇ ਦੱਸਿਆ ਕਿ ਅੱਜ ਮਾਨਸਾ ਜ਼ਿਲੇ ’ਚ 15 ਨਵੇਂ ਮਰੀਜ਼ ਸਾਹਮਣੇ ਆਏ ਹਨ, ਉਥੇ ਹੀ ਅੱਜ ਠੀਕ ਹੋਣ ’ਤੇ 7 ਮਰੀਜ਼ ਆਪਣੇ ਘਰ ਨੂੰ ਚਲੇ ਗਏ। ਸਿਹਤ ਵਿਭਾਗ ਵਲੋਂ ਰੋਜ਼ਾਨਾ ਕੀਤੀ ਜਾਂਦੀ ਸੈਂਪਲਿੰਗ ਤਹਿਤ ਅੱਜ 693 ਮਰੀਜ਼ਾਂ ਦੇ ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਹੁਣ ਤਕ ਕੋਰੋਨਾ ਪਾਜ਼ੇਟਿਵ ਪਾਏ ਗਏ 2178 ਜਣਿਆਂ ’ਚੋਂ 2028 ਨਾਗਰਿਕ ਤੰਦਰੁਸਤ ਹੋ ਕੇ ਘਰ ਜਾ ਚੁੱਕੇ ਹਨ। ਜਦੋਂ ਕਿ ਹੁਣ ਤਕ ਕੋਰੋਨਾ ਕਾਰਨ ਮਾਨਸਾ ਜ਼ਿਲੇ ’ਚ 46 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਜ਼ਿਲਾ ਪੁਲਸ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਮਹਾਮਾਰੀ ਤੋਂ ਸਿਹਤ ਸੁਰੱਖਿਆ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ।

Bharat Thapa

This news is Content Editor Bharat Thapa