ਤੇਜ਼ ਰਫਤਾਰ ਆਲਟੋ ਕਾਰ ਦੇ ਚਾਲਕ ਸਮੇਤ ਤਿੰਨ ਜਖਮੀ

09/26/2020 11:51:07 AM

ਬੁਢਲਾਡਾ(ਬਾਸਲ)-ਸਥਾਨਕ ਆਈ ਟੀ ਆਈ ਚੌਕ ਵਿਖੇ ਅੱਜ ਦੇਰ ਸ਼ਾਮ ਤੇਜ਼ ਰਫਤਾਰ ਆਲਟੋ ਕਾਰ ਪੁਲਸ ਕਰਮਚਾਰੀਆ ਨੂੰ ਬਚਾਉਂਦੇ ਹੋਏ ਮੋਟਰ ਸਾਈਕਲ ਅਤੇ ਦੁਕਾਨ ਦੇ ਥੜ੍ਹੇ ਤੇ ਚੜਨ ਦਾ ਸਮਾਚਾਰ ਮਿਲਿਆ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਮ ਨੂੰ ਇਕ ਆਲਟੋ ਕਾਰ ਐਚ ਆਰ ਆਈ- ਓ ਐੱਲ-4802 ਜੋ ਤੇਜ਼ ਰਫਤਾਰ 'ਤੇ ਹੋਣ ਕਾਰਨ ਬੇਕਾਬੂ ਹੋ ਗਈ ਅਤੇ ਪੁਲਸ ਨਾਕੇ ਤੇ ਕਰਮਚਾਰੀਆ ਨੂੰ ਬਚਾਉਂਦੇ ਹੋਏ ਇਕ ਦੁਕਾਨ ਦੇ ਬਾਹਰ ਖੜ੍ਹੇ ਮੋਟਰ ਸਾਈਕਲ ਤੇ ਚੜ੍ਹ ਗਈ।

PunjabKesari

ਜਾਣਕਾਰੀ ਅਨੁਸਾਰ ਕਾਰ 'ਚ ਮੁਰਲੀ ਵਾਸੀ ਬੁਢਲਾਡਾ, ਜਸ਼ਨਦੀਪ ਸਿੰਘ ਵਾਸੀ ਬਠਿੰਡਾ ਅਤੇ ਸ਼ੰਟੀ ਵਾਸੀ ਵਾਰਡ ਨੰਬਰ 11 ਬੁਢਲਾਡਾ ਸਵਾਰ ਸਨ। ਇਹ ਬੇਕਾਬੂ ਕਾਰ ਪਹਿਲਾਂ ਇਥੇ ਪੁਲਸ ਨਾਕੇ ਤੇ ਖੜ੍ਹੇ ਮੁਲਾਜਮਾਂ 'ਚ ਵੱਜਣ ਲੱਗੀ ਫਿਰ ਉਨ੍ਹਾਂ ਨੂੰ ਬਚਾਉਂਦੇ ਹੋਏ ਮੋਟਰ ਸਾਈਕਲ ਨਾਲ ਜਾ ਟਕਰਾਈ। ਜਿਸ ਦੌਰਾਨ ਮੋਟਰਸਾਈਕਲ ਸਵਾਰ ਗੁਰਵਿੰਦਰ ਸਿੰਘ ਦੇ ਸੱਟਾਂ ਲੱਗੀਆ ਅਤੇ ਉਸਦੀ ਪਤਨੀ ਅਤੇ 4 ਸਾਲਾ ਬੱਚਾ ਵਾਲ-ਵਾਲ ਬਚੇ।

PunjabKesari

ਬਾਅਦ 'ਚ ਇਹ ਤੇਜ਼ ਰਫਤਾਰ ਕਾਰ ਇਕ ਦੁਕਾਨ ਦੇ ਬਾਹਰ ਬਣੇ ਥੜ੍ਹੇ 'ਤੇ ਚੜਨ ਤੋਂ ਬਾਅਦ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਕਾਰ ਦੇ ਖੰਭੇ 'ਚ ਵੱਜਣ ਨਾਲ ਕਾਰ ਚਾਲਕ ਮੁਰਲੀ ਅਤੇ ਉਸਦਾ ਇਕ ਸਾਥੀ ਜਸ਼ਨਦੀਪ ਵੀ ਜਖਮੀ ਹੋ ਗਿਆ ਜਿਨ੍ਹਾਂ ਨੂੰ ਲੋਕਾਂ ਨੇ ਸਿਵਲ ਹਸਪਤਾਲ ਬੁਢਲਾਡਾ ਲੈ ਕੇ ਜਿਥੋਂ ਇਨ੍ਹਾਂ ਚੋਂ ਕਾਰ ਚਾਲਕ ਦੇ ਜ਼ਿਆਦਾ ਜ਼ਖਮੀ ਹੋਣ ਕਾਰਨ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।


Aarti dhillon

Content Editor

Related News