3 ਕਰੋੜ ਦੀਅਾਂ ਝੋਨੇ ਦੀਅਾਂ ਬੋਰੀਆਂ ਖੁਰਦ-ਬੁਰਦ ਕਰਨ ਵਾਲੇ ਗ੍ਰਿਫਤਾਰ

11/26/2018 6:29:42 AM

 ਗੁਰੂਹਰਸਹਾਏ, (ਆਵਲਾ)– ਪਿੰਡ ਜੀਵਾਂ ਅਰਾਈਂ ਦੇ ਸਨਰਾਈਜ਼ ਫੂਡ ਪ੍ਰੋਡਕਟਸ ਸ਼ੈਲਰ ਵਿਚ ਸਰਕਾਰੀ ਏਜੰਸੀ ਪਨਸਪ ਨੇ 81863 ਝੋਨੇ ਦੀਆਂ ਬੋਰੀਆਂ ਲਾਈਆਂ ਸਨ, ਜਿਨ੍ਹਾਂ ’ਚੋਂ 55843 ਬੋਰੀਆਂ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੀ ਕੀਮਤ ਕਰੀਬ 3 ਕਰੋਡ਼ ਰੁਪਏ ਤੋਂ ਵੀ ਜ਼ਿਆਦਾ ਬਣਦੀ ਹੈ। ਇਸ ਮਾਮਲੇ ’ਚ ਪੁਲਸ ਨੇ ਬੀਤੇ ਦਿਨੀਂ ਪਨਸਪ ਦੇ ਇੰਸਪੈਕਟਰ ਹੰਸਾ ਸਿੰਘ, ਰਾਈਸ ਮਿੱਲਰ ਜਸਵਿੰਦਰ ਸਿੰਘ, ਜਸਮੀਤ ਸਿੰਘ, ਸੰਦੀਪ ਕੁਮਾਰ ਤੇ ਰਾਸ਼ੂ ਮਟਰੇਜਾ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਅੱਜ ਇਸ ਮਾਮਲੇ ਵਿਚ ਗੁਰੂਹਰਸਹਾੲੇ ਪੁਲਸ ਤੇ ਪਨਸਪ ਦੇ ਡੀ. ਐੱਮ. ਦੀਪਕ ਸਰਵਨ ਨੇ ਪੰਜੇ ਕੇ ਉਤਾਡ਼ ਵਿਚ ਕਮਿਸ਼ਨ ਏਜੰਟ ਜਿਸ ਨੇ ਜਾਅਲੀ ਬਿੱਲ ਤਿਆਰ ਕੀਤੇ ਸਨ, ਦੀ ਦੁਕਾਨ ’ਤੇ ਚੈਕਿੰਗ ਕੀਤੀ ਅਤੇ ਦੁਕਾਨ ਵਿਚ ਪਏ ਰਿਕਾਰਡ ਨੂੰ ਖੰਗਾਲਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਐੱਸ. ਐੱਚ. ਓ. ਰਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਰਿਕਾਰਡ ਚੈੱਕ ਕੀਤਾ ਗਿਆ ਹੈ ਅਤੇ ਪੁਲਸ ਇਸ ਮਾਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ  ਲਈ ਛਾਪਾਮਾਰੀ ਕਰ ਰਹੀ ਹੈ। 


Related News