ਬੈਂਕ ਖਾਤੇ ''ਚੋਂ ਆਨਲਾਈਨ ਕੀਤੀ ਹਜ਼ਾਰਾਂ ਦੀ ਠੱਗੀ

09/13/2019 8:49:52 PM

ਬੁਢਲਾਡਾ (ਬਾਂਸਲ)-ਪਿੰਡ ਬੋੜਾਵਾਲ ਦੇ ਪੰਜਾਬ ਨੈਸ਼ਨਲ ਬੈਂਕ ਦੇ ਖਾਤਾਧਾਰਕ ਕਿਸਾਨ ਹਰਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਦਰਖਾਸਤ 'ਚ ਆਨਲਾਈਨ ਸਿਸਟਮ ਰਾਹੀਂ ਅਣਪਛਾਤੇ ਵਿਅਕਤੀਆਂ ਵੱਲੋਂ ਹਜ਼ਾਰਾਂ ਰੁਪਏ ਦੀ ਨਕਦੀ ਕਢਵਾਉਣ ਦਾ ਦੋਸ਼ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਬੈਂਕ 'ਚ ਆਪਣੇ ਅਤੇ ਆਪਣੇ ਪੁੱਤਰ ਦੀ ਬੈਂਕ ਕਾਪੀ 'ਤੇ ਐਂਟਰੀ ਕਰਵਾਉਣ ਗਏ ਤਾਂ ਪਤਾ ਲੱਗਿਆ ਕਿ ਆਨਲਾਈਨ ਸਿਸਟਮ ਰਾਹੀਂ 25 ਹਜ਼ਾਰ ਰੁਪਏ ਦੀ ਨਕਦੀ ਕਢਵਾ ਲਈ ਗਈ ਹੈ। ਉਨ੍ਹਾਂ ਇਸ ਸਬੰਧੀ ਬੈਂਕ ਦੇ ਅਧਿਕਾਰੀਆਂ ਤੋਂ ਪੁੱਛ ਪੜਤਾਲ ਕੀਤੀ ਤਾਂ ਉਨ੍ਹਾਂ ਨੇ ਵੀ ਜਾਂਚ ਕਰਨ ਦਾ ਬਹਾਨਾ ਬਣਾ ਕੇ ਕੋਈ ਤਸੱਲੀਬਖਸ਼ ਜਵਾਬ ਨਾ ਦਿੱਤਾ। ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ. ਮਾਨਸਾ ਨੂੰ ਉਪਰੋਕਤ ਧੋਖਾਦੇਹੀ ਦੀ ਪੜਤਾਲ ਕਰਨ ਦੀ ਦਰਖਾਸਤ ਦਿੱਤੀ ਗਈ ਜਿਸ 'ਤੇ ਪੁਲਸ ਨੇ ਇਸ ਮਾਮਲੇ ਦੀ ਪੜਤਾਲ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ।

Karan Kumar

This news is Content Editor Karan Kumar