ਚੋਰਾਂ ਨੇ ਮੋਬਾਈਲ ਦੀ ਦੁਕਾਨ 'ਚ ਸੰਨ੍ਹ ਲਾ ਕੇ ਨਕਦੀ ਅਤੇ ਮੋਬਾਈਲ ਕੀਤੇ ਚੋਰੀ

07/23/2020 7:00:08 PM

ਤਪਾ ਮੰਡੀ(ਸ਼ਾਮ,ਗਰਗ) - ਸਥਾਨਕ ਰੋਡ ਢਿਲਵਾਂ ਫਾਟਕ ਨੇੜੇ ਰਾਤ ਸਮੇਂ ਚੋਰਾਂ ਨੇ ਮੋਬਾਇਲਾਂ ਦੀ ਦੁਕਾਨ 'ਚ ਪਾੜ ਲਾ ਕੇ ਨਗਦੀ ਅਤੇ ਨਵੇਂ ਮੋਬਾਇਲ ਸੈਟ  ਚੋਰੀ ਕਰ ਲਏ। ਇਸ ਚੋਰੀ ਕੀਤੇ ਸਮਾਨ ਦੀ ਕੀਮਤ ਲਗਭਗ ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਚੋਰੀ ਹੋਣ ਕਾਰਨ ਸ਼ਹਿਰ ਨਿਵਾਸੀਆਂ 'ਚ ਦਹਿਸ਼ਤ ਦਾ ਮਾਹੋਲ ਬਣਿਆ ਹੋਇਆ ਹੈ। ਜੈਨ ਟੈਲੀਕਾਮ ਦੇ ਮਾਲਕ ਅੰਕੁਰ ਕੁਮਾਰ ਪੁੱਤਰ ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਉਹ ਹਰ ਰੋਜ਼ ਆਪਣੀ ਦੁਕਾਨ ਲਗਭਗ 8 ਵਜੇ ਦੇ ਕਰੀਬ ਬੰਦ ਕਰਕੇ ਚਲਾ ਜਾਂਦਾ ਹੈ। ਅੱਜ ਸਵੇਰੇ ਜਦੋਂ 8 ਵਜੇ ਦੇ ਕਰੀਬ ਦੁਕਾਨ ਖੋਲ੍ਹੀ ਤਾਂ ਮੋਬਾਈਲ ਅਤੇ ਕੈਸ਼ ਬਾਕਸ ਦਾ ਸਾਰਾ ਸਮਾਨ ਖਿਲਰਿਆਂ ਦੇਖ ਕੇ ਹੋਸ਼ ਉਡ ਗਏ ਅਤੇ ਜਦੋਂ ਅੰਦਰਲੇ ਕਮਰੇ 'ਚ ਗਿਆ ਤਾਂ ਛੱਤ ਤੋਂ ਚੋਰਾਂ ਨੇ ਇੱਟਾਂ ਕੱਢਕੇ ਪਾੜ ਬਣਾ ਕੇ ਦਾਖਲ ਹੋ ਕੇ ਉਕਤ ਘਟਨਾ ਨੂੰ ਅੰਜਾਮ ਦਿੱਤਾ। ਚੋਰ ਜਿਸ ਤਰ੍ਹਾਂ 8 ਫੁੱਟ ਦੇ ਪਾੜ ਰਾਹੀਂ ਦੁਕਾਨ 'ਚ ਦਾਖਲ ਹੋਏ ਅਤੇ ਕਿਸ ਤਰ੍ਹਾਂ ਚੜ੍ਹ ਕੇ ਗਏ, ਪਾੜ ਦਾ ਸਾਈਜ਼ ਵੀ 2 ਫੁੱਟ ਦੇ ਨਜ਼ਦੀਕ ਹੈ। 

ਮਾਲਕਾਂ ਨੇ ਦੱਸਿਆ ਕਿ ਚੋਰਾਂ ਨੇ ਬਾਹਰਲੀ ਕੰਧ ਚੜ੍ਹ•ਕੇ ਗੁਆਂਢੀਆਂ ਦੀ ਛੱਤ ਤੋਂ ਪਾੜ ਬਣਾਇਆ ਅਤੇ ਜਾਣ ਲੱਗੇ ਚੋਰ ਗੁਆਂਢੀਆਂ ਦੀ ਛੱਤ ਵਾਲੇ ਦਰਵਾਜ਼ੇ ਨੂੰ ਬਾਹਰੋਂ ਕੁੰਡਾ ਲਾ ਕੇ ਚਲੇ ਗਏ। ਇਸ ਸੰਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਸਿਟੀ ਇੰਚਾਰਜ ਮੇਜਰ ਸਿੰਘ ਸਮੇਤ ਪੁਲਸ ਪਾਰਟੀ ਮੋਕੇ 'ਤੇ ਪਹੁੰਚ ਕੇ ਸੜਕ ਦੇ ਇਰਦ-ਗਿਰਦ ਲੱਗੇ ਸਾਰੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਘਲਣਾ ਸ਼ੁਰੂ ਕਰ ਦਿੱਤਾ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

PunjabKesari


Harinder Kaur

Content Editor

Related News