ਪੰਜਾਬ ਦੇ ਲੋਕਾਂ ਲਈ ਤੀਜਾ ਬਦਲ ਬਣੇਗੀ ਆਮ ਆਦਮੀ ਪਾਰਟੀ: ਡਾ: ਆਸ਼ੂ ਬਾਂਗੜ

11/13/2020 12:57:27 PM

ਮਮਦੋਟ (ਸ਼ਰਮਾ): ਸੂਬਾ ਪੰਜਾਬ ਦੇ ਲੋਕ ਕਾਂਗਰਸ, ਅਕਾਲੀ-ਭਾਜਪਾ ਵਰਗੀਆਂ ਰਵੇਤੀ ਪਾਰਟੀਆਂ ਦੇ ਰਾਜ ਭਾਗ ਵੇਖ ਚੁੱਕੀਆਂ ਹਨ। ਸੂਬਾ ਪੰਜਾਬ ਦੇ ਲੋਕ ਇਨ੍ਹਾਂ ਦੇ ਝੂਠੇ ਲਾਰਿਆਂ ਅਤੇ ਵਾਦਿਆਂ ਤੋ ਤੰਗ ਆ ਕੇ ਪੰਜਾਬ ਵਿਚ ਤੀਜਾ ਬਦਲ ਆਮ ਆਦਮੀ ਪਾਰਟੀ ਨੂੰ ਵੇਖ ਰਹੀਆਂ ਹਨ ਅਤੇ 2022 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ਲਈ ਉਤਾਵਲੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਫਿਰੋਜ਼ਪੁਰ ਦੇ ਸੀਨੀਅਰ ਆਗੂ ਡਾ: ਆਸ਼ੂ ਬਾਂਗੜ ਨੇ ਵੱਖ-ਵੱਖ ਪਿੰਡਾਂ ਦੇ ਦੌਰੇ ਤੋਂ ਬਾਅਦ ਮਮਦੋਟ ਵਿਖੇ ਸੀਨੀਅਰ ਆਗੂ ਬਲਰਾਜ ਸਿੰਘ ਸੰਧੂ ਦੇ ਦਫ਼ਤਰ ਵਿਖੇ ਕੀਤਾ।

ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਸੂਬਾ ਪੰਜਾਬ ਵਿਚ ਨੌਜਵਾਨ ਪੀੜੀ ਨਸ਼ੇ ਦੀ ਗ੍ਰਿਫ਼ਤ 'ਚ ਆ ਚੁੱਕੀ ਹੈ ਅਤੇ ਬੇਰੁਜ਼ਗਾਰੀ ਦਾ ਬੋਲਬਾਲਾ ਹੈ। ਕਾਂਗਰਸ ਪਾਰਟੀ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ ,ਭਾਵੇਂ ਉਹ ਬੇਰੁਜਗਾਰਾਂ ਨੂੰ ਨੌਕਰੀ ਜਾਂ 4 ਹਫ਼ਤਿਆਂ ਵਿਚ ਨਸ਼ਾ ਰੋਕਣਾ, ਸ਼ਗਨ ਸਕੀਮ ਵਿਚ ਵਾਧਾ ਕਰਨਾ ਸਿਰਫ਼ ਇਹ ਚੌਣਾਂ ਦੌਰਾਨ ਕੀਤੇ ਵਾਅਦੇ ਹੀ ਬਣ ਕੇ ਰਹਿ ਗਏ ਹਨ ਜੋ ਅਜੇ ਤੱਕ ਵਫ਼ਾ ਨਹੀਂ ਹੋਏ। ਇਸ ਮੌਕੇ ਤੇ ਪਾਰਟੀ ਵਰਕਰਾਂ ਅਤੇ ਲੋਕਾਂ ਨੂੰ ਦੀਵਾਲੀ ਦੇ ਵਧਾਈ ਦਿੰਦੇ ਹੋਏ ਡਾ: ਬਾਂਗੜ ਨੇ ਲੋਕਾਂ ਨੂੰ ਪ੍ਰਦੂਸ਼ਣ ਅਤੇ ਨਸ਼ਾ ਰਹਿਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ।

ਇਸ ਮੌਕੇ ਤੇ ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਛਾਂਦਾਰ ਅਤੇ ਫਲਦਾਰ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਬੂਟੇ ਵੰਡੇ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਮੰਗਤ ਰਾਮ ਮਹਿਤਾ, ਹਰਪ੍ਰੀਤ ਮੋਹਰੇ ਵਾਲਾ, ਕੁਲਦੀਪ ਸਿੰਘ ਧੀਰਾ ਪੱਤਰਾ, ਅਮਨਦੀਪ ਸਿੰਘ ਧਾਲੀਵਾਲ, ਨਰੇਸ਼ ਕੁਮਾਰ ਦਰੀਏ ਕੇ, ਕਮਲ ਗਿੱਲ, ਬਲਜਿੰਦਰ ਸਿੰਘ ਥਿੰਦ, ਡਾਕਟਰ ਦਲਜੀਤ ਸਿੰਘ ਜੋਸਨ , ਡਾ: ਅਸ਼ੋਕ ਸਿੰਘ ਹਜਾਰਾ ਸਿੰਘ ਵਾਲਾ ਆਦਿ ਹਾਜ਼ਰ ਸਨ।

Shyna

This news is Content Editor Shyna