ਚੋਰ ਲੱਖਾਂ ਦੇ ਗਹਿਣੇ ਲੈ ਕੇ ਫਰਾਰ

08/09/2019 3:42:18 AM

ਮਲੋਟ, (ਗੋਇਲ)- ਇਲਾਕੇ ’ਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਹਨ। ਪੁਲਸ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ’ਚ ਅਸਫਲ ਸਾਬਤ ਹੋ ਰਹੀ ਹੈ। ਤਾਜ਼ਾ ਵਾਪਰੀ ਇਕ ਹੋਰ ਘਟਨਾ ’ਚ ਚੋਰ ਬੀਤੀ ਰਾਤ ਘਰ ਅੰਦਰ ਦਾਖਲ ਹੋ ਕੇ ਲੱਖਾਂ ਦੀ ਕੀਮਤ ਦੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਸੁਪਰ ਸਿਟੀ ਮਲੋਟ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਪੂਰੇ ਪਰਿਵਾਰ ਸਣੇ ਰਾਤ ਦਾ ਭੋਜਨ ਕਰ ਕੇ ਸੌਂ ਗਿਆ ਸੀ। ਸਵੇਰੇ ਕਰੀਬ 4.30 ਵਜੇ ਜਦੋਂ ਉਸ ਨੇ ਗੇਟ ਖੋਲ੍ਹਿਆ ਤਾਂ ਦੇਖਿਆ ਕਿ ਸਟੋਰ ਦਾ ਗੇਟ ਖੁੱਲ੍ਹਾ ਪਿਆ ਸੀ ਅਤੇ ਅਲਮਾਰੀ ਦਾ ਲਾਕਰ ਟੁੱਟਿਆ ਹੋਇਆ ਸੀ। ਜਦੋਂ ਅਲਮਾਰੀ ਅੰਦਰ ਪਏ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਉਸ ਨੂੰ ਪਤਾ ਲੱਗਾ ਕਿ 3 ਸੈੱਟ 4.5 ਤੋਲੇ, ਇਕ ਸੈੱਟ 3 ਤੋਲੇ, ਇਕ ਸੈੱਟ 2.5 ਤੋਲੇ, ਇਕ ਕਡ਼ਾ ਕਰੀਬ 2 ਤੋਲੇ, 2 ਵੰਗਾਂ ਕਰੀਬ 2.5 ਤੋਲੇ, ਇਕ ਜੋਡ਼ਾ ਟਾਪਸ ਕਰੀਬ ਅੱਧਾ ਤੋਲੇ, ਇਕ ਜੋਡ਼ਾ ਵਾਲੀਆਂ ਅੱਧਾ ਤੋਲੇ, ਇਕ ਮੁੰਦਰੀ ਡਾਇਮੰਡ ਅੱਧਾ ਤੋਲੇ ਸੋਨਾ ਸਮੇਤ, ਇਕ ਮੁੰਦਰੀ ਡਾਇਮੰਡ ਲੇਡੀਜ਼ ਅੱਧਾ ਤੋਲੇ ਸੋਨੇ ਸਣੇ ਗਾਇਬ ਸੀ, ਜਿਸ ਦੀ ਕੁੱਲ ਮਲਕੀਤੀ 5.50 ਲੱਖ ਰੁਪਏ ਬਣਦੀ ਹੈ। ਚੋਰੀ ਦੀ ਘਟਨਾ ਸਬੰਧੀ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਹੈ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Bharat Thapa

This news is Content Editor Bharat Thapa