25 ਟਨ ਲੋਹੇ ਨਾਲ ਭਰਿਆ ਟਰੱਕ ਚੋਰੀ ਕਰਨ ਵਾਲੇ ਦੋਸਤ ਚਡ਼੍ਹੇ ਪੁਲਸ ਦੇ ਹੱਥੇ

12/14/2018 5:58:02 AM

ਲੁਧਿਆਣਾ, (ਰਿਸ਼ੀ)- ਮੰਡੀ ਗੋਬਿੰਦਗਡ਼੍ਹ ਤੋਂ 25 ਟਨ ਲੋਹੇ ਨਾਲ ਭਰਿਆ ਟਰੱਕ ਚੋਰੀ ਕਰ ਕੇ ਭੱਜੇ 2 ਦੋਸਤ ਚੌਕੀ ਸ਼ੇਰਪੁਰ ਦੀ ਪੁਲਸ ਦੇ ਹੱਥੇ ਚਡ਼੍ਹ ਗਏ। ਪੁਲਸ ਨੇ ਉਨ੍ਹਾਂ ਪਾਸੋਂ ਚੋਰੀਸ਼ੁਦਾ ਟਰੱਕ ਤੇ ਲੋਹਾ ਬਰਾਮਦ ਕਰ ਕੇ ਥਾਣਾ ਡਵੀਜ਼ਨ ਨੰ. 6 ’ਚ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਅਾਂ ਚੌਕੀ ਇੰਚਾਰਜ ਏ. ਐੱਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਫਡ਼ੇ ਗਏ ਚੋਰਾਂ ਦੀ ਪਛਾਣ ਬਾਦਲ ਅਤੇ ਚੇਤਨ ਆਹੂਜਾ ਵਾਸੀ ਭਾਮੀਆਂ ਕਲਾਂ ਵਜੋਂ ਹੋਈ ਹੈ। ਪੁਲਸ ਨੇ ਸੂਚਨਾ ਦੇ ਅਾਧਾਰ ’ਤੇ ਸ਼ੇਰਪੁਰ ਚੌਕ ਨੇਡ਼ਿਓਂ ਉਦੋਂ ਗ੍ਰਿਫਤਾਰ ਕੀਤਾ, ਜਦ ਉਹ ਮੰਡੀ ਗੋਬਿੰਦਗਡ਼੍ਹ ਇਲਾਕੇ ਤੋਂ 10 ਦਸੰਬਰ ਨੂੰ ਚੋਰੀ ਕੀਤੇ ਗਏ ਟਰੱਕ ’ਚ ਲੱਦੇ ਲੋਹੇ ਨੂੰ ਵੇਚਣ ਆ ਰਹੇ ਸਨ। ਪੁਲਸ ਅਨੁਸਾਰ ਦੋਵੇਂ ਚੋਰਾਂ ਨੇ ਕੁਝ ਸਮਾਂ ਪਹਿਲਾਂ ਵੀ ਇਕ ਟਰੱਕ ਚੋਰੀ ਕੀਤਾ ਸੀ, ਜਿਸ ਮਾਮਲੇ ਵਿਚ ਫਡ਼ੇ ਜਾਣ ਤੋਂ ਬਾਅਦ ਦੋਨੋਂ ਜੇਲ ਗਏ ਸਨ ਅਤੇ 15 ਦਿਨ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆ ਕੇ ਫਿਰ ਟਰੱਕ ਚੋਰੀ ਕੀਤਾ। 

KamalJeet Singh

This news is Content Editor KamalJeet Singh