ਨਵੇਂ ਸਾਲ ''ਤੇ ਚੋਰਾਂ ਨੇ 2 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

01/01/2020 12:30:52 PM

ਬਾਘਾ ਪੁਰਾਣਾ (ਰਾਕੇਸ਼): ਨਵੇ ਸਾਲ ਤੇ ਬੀਤੀ ਰਾਤ ਚੋਰਾਂ ਵਲੋਂ ਮੋਗਾ ਰੋਡ ਤੇ ਦੋ ਦੁਕਾਨਾਂ ਦੇ ਜਿੰਦਰੇ ਭੰਨ ਨੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਚੋਰਾਂ ਨੇ ਇਕ ਖੂਨ ਟੈਸਟ ਕਰਨ ਵਾਲੀ ਅਕਾਲ ਲੈਬਾਰਟਰੀ 'ਚੋਂ 1 ਬੈਟਰਾ ਤੇ ਨਕਦੀ ਤੋਂ ਇਲਾਵਾ ਹੋਰ ਕੀਮਤੀ ਸਾਮਾਨ ਲੈ ਗਏ ਤੇ ਦੂਜੀ ਘਟਨਾ 'ਚ ਪੱਪੂ ਸਟੋਪਾਂ ਵਾਲੀ ਦੁਕਾਨ ਦਾ ਜਿੰਦਰਾਂ ਤੋੜਿਆ ਪਰ ਦੂਸਰਾ ਜਿੰਦਰਾ ਨਾ ਟੁੱਟਣ ਕਰਕੇ ਸਾਮਾਨ ਚੋਰੀ ਹੋਣ ਤੋਂ ਬੱਚ ਗਿਆ।

ਪਿਛਲੇ ਦਿਨਾਂ ਤੋਂ ਟੁੱਟ ਰਹੇ ਜਿੰਦਰਿਆਂ ਕਾਰਨ ਦੁਕਾਨਦਾਰ ਪਰੇਸ਼ਾਨੀ 'ਚ ਡੁੱਬੇ ਹੋਏ ਹਨ ਇਸ ਤੋਂ ਪਹਿਲਾਂ ਕਈ ਚੋਰੀਆਂ ਹੋ ਚੁੱਕੀਆਂ ਹਨ ਪਰ ਕੋਈ ਬਰਾਮਦਗੀ ਨਹੀਂ ਹੋ ਸਕੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਰਾਤ ਦੇ ਪਹਿਰੇ ਵਿੱਚ ਵਾਧਾ ਵੀ ਕੀਤਾ ਗਿਆ ਹੈ ਪਰ ਫਿਰ ਵੀ ਚੋਰ ਖਹਿੜਾ ਨਹੀਂ ਛੱਡਦੇ। ਲੋਕਾਂ ਨੇ ਜ਼ਿਲਾ ਪੁਲਸ ਮੁਖੀ ਤੋਂ ਮੰਗ ਕੀਤੀ ਹੈ ਕਿ ਵੱਧ ਰਹੀਆਂ ਚੋਰੀਆਂ ਨੂੰ ਨਕੇਲ ਪਾਉਣ ਲਈ ਰਾਤ ਨੂੰ 12 ਵਜੇ ਤੋਂ ਸਵੇਰੇ 5 ਵਜੇ ਤੱਕ ਬਜ਼ਾਰਾਂ 'ਚ ਵਿਸ਼ੇਸ ਗਸ਼ਤ ਲਾਈ ਜਾਵੇ, ਕਿਉਂਕਿ ਚੋਰ ਅਕਸਰ ਇਸ ਸਮੇਂ ਦੌਰਾਨ ਚੋਰੀਆਂ ਨੂੰ ਅੰਜਾਮ ਦਿੰਦੇ ਹਨ ਅਤੇ ਇਨ੍ਹਾਂ ਘਟਨਾਵਾ ਨੂੰ ਲੈ ਕੇ ਦੁਕਾਨਦਾਰਾਂ 'ਚ ਹਫੜਾ-ਦਫੜੀ ਮਚੀ ਹੋਈ ਹੈ। ਇਸ ਲਈ ਪੁਲਸ ਪ੍ਰਸ਼ਾਸਨ ਨੂੰ ਹੋਰ ਵੀ ਵਧੇਰੇ ਚੌਕਸ ਹੋਣ ਦੀ ਲੋੜ ਹੈ ਤਾਂ ਕਿ ਲੋਕਾਂ ਦੇ ਜਿੰਦਰੇ ਟੁੱਟਣੇ ਅਤੇ ਚੋਰੀਆਂ ਤੋਂ ਬਚਿਆ ਜਾ ਸਕੇ।


Shyna

Content Editor

Related News