ਚੋਰੀ ਕਰ ਰਹੇ ਨੌਜਵਾਨਾਂ ਨੂੰ ਵਰਕਰਾਂ ਨੇ ਫੜਿਆ, ਤੇਜ਼ਧਾਰ ਹਥਿਆਰ ਮਾਰ ਕੀਤਾ ਜ਼ਖਮੀ

10/17/2021 5:38:41 PM

ਲੁਧਿਆਣਾ (ਰਾਜ): ਸਾਊਥ ਸਿਟੀ ਨਿਰਮਾਣਧੀਨ ਰਿਜੋਰਟ ਵਿਚ ਚੋਰੀ ਕਰਨ ਦੇ ਲਈ ਦਾਖਲ ਹੋਏ ਦੋ ਨੌਜਵਾਨਾਂ ਨੂੰ ਵਰਕਰਾਂ ਨੇ ਦੇਖ ਲਿਆ। ਜਦ ਉਸ ਨੂੰ ਫੜਨ ਲੱਗੇ ਤਾਂ ਮੁਲਜ਼ਮ ਭੱਜਣ ਲੱਗੇ। ਪਿੱਛਾ ਕਰਕੇ ਇਕ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਵਰਕਰਾਂ ’ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਤਿੰਨ ਵਰਕਰ ਜ਼ਖਮੀ ਹੋ ਗਏ ਪਰ ਫਿਰ ਵੀ ਵਰਕਰਾਂ ਨੇ ਇਕ ਨੌਜਵਾਨ ਨੂੰ ਫੜ ਲਿਆ ਜਦਕਿ ਦੂਜਾ ਭੱਜ ਨਿਕਲਿਆ। ਫੜ੍ਹੇ ਗਏ ਮੁਲਜ਼ਮ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।

ਪੁਲਸ ਨੇ ਮੁਲਜ਼ਮ ਮਨਜੋਤ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਜਦਕਿ ਉਸਦੇ ਸਾਥੀ ਜੱਗੀ ਨੂੰ ਤਲਾਸ਼ ਕਰ ਰਹੀ ਹੈ। ਪੰਜਾਬ ਰਿਜੋਰਟਸ ਲਿ. ਦੇ ਡਾਇਰੈਕਟਰ ਅਜੇ ਪਾਲ ਸਿੰਘ ਨੇ ਦੱਸਿਆ ਕਿ ਸਾਊਥ ਸਿਟੀ ਵਿਚ ਰਿਜੋਰਟ ਵਿਚ ਕੰਸਟ੍ਰਰਸ਼ਨ ਦਾ ਨਾਮ ਚੱਲ ਰਿਹਾ ਹੈ। ਸ਼ਨੀਵਾਰ ਦੀ ਦੁਪਹਿਰ ਨੂੰ ਦੋ ਨੌਜਵਾਨ ਕੰਧ ਟੱਪ ਕੇ ਰਿਜੋਰਟ ਦੇ ਅੰਦਰ ਦਾਖਲ ਹੋਏ। ਜਦ ਉਹ ਅੰਦਰ ਪਈ ਬਿਜਲੀ ਦੀ ਵਾਇਰ ਚੋਰੀ ਕਰਕੇ ਇਕ ਬੋਰੇ ਵਿਚ ਪਾ ਰਹੇ ਸਨ ਤਾਂ ਅੰਦਰ ਬੈਠੇ ਵਰਕਰਾਂ ਨੇ ਸੀ.ਸੀ.ਟੀ.ਵੀ ਦੇ ਅੰਦਰ ਨੌਜਵਾਨਾਂ ਨੂੰ ਚੋਰੀ ਕਰਦੇ ਹੋਏ ਦੇਖ ਲਿਆ ਸੀ। ਫਿਰ ਵਰਕਰਾਂ ਨੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਰਿਜੋਰਟ ਦੇ ਅੰਦਰ ਹੀ ਕਿਤੇ ਛੁਪ ਗਏ। ਇਸ ਦੌਰਾਨ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਸੀ। ਕੁਝ ਦੇਰ ਲੱਭਣ ਦੇ ਬਾਅਦ ਮੁਲਜ਼ਮ ਖੁਦ ਹੀ ਭੱਜਣ ਲੱਗੇ ਤਾਂ ਵਰਕਰਾਂ ਨੇ ਉਸਨੂੰ ਫੜਨ ਦੇ ਲਈ ਪਿੱਛਾ ਕੀਤਾ ਤਾਂ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਤਿੰਨ ਵਰਕਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜ਼ਖਮੀ ਵਰਕਰ ਪਵਨ, ਜਗਦੀਪ ਕੌਰ ਅਤੇ ਅਸ਼ਰਫ ਹੈ। ਇਸ ਦੌਰਾਨ ਪੁਲਸ ਵੀ ਜਾਂਦੀ ਹੈ ਪਰ ਇਸ ਤੋਂ ਪਹਿਲਾ ਹੀ ਇਕ ਮੁਲਜ਼ਮ ਨੂੰ ਵਰਕਰ ਫੜ ਲੈਂਦੇ ਹਨ ਜਦਕਿ ਦੂਜਾ ਮੁਲਜ਼ਮ ਭੱਜਣ ਵਿਚ ਕਾਮਯਾਬ ਹੋ ਜਾਂਦਾ ਹੈ। ਫੜ੍ਹੇ ਗਏ ਮੁਲਜ਼ਮ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਸੀ।
 

15 ਦਿਨਾਂ ਵਿਚ ਦੂਜੀ ਵਾਰ ਚੋਰੀ, ਪਹਿਲਾ ਵੀ ਵਰਕਰਾਂ ਨੇ ਫੜੇ ਸੀ ਚੋਰ
ਅਗਿਆਪਾਲ ਸਿੰਘ ਦਾ ਕਹਿਣਾ ਹੈ ਕਿ ਉਨਾਂ ਦੇ ਰਿਜੋਰਟ ਵਿਚ ਪਿਛਲੇ ਲਗਭਗ 6 ਮਹੀਨੇ ਤੋਂ ਚੋਰੀਆਂ ਹੋ ਰਹੀਆਂ ਸੀ। ਇਸ ਤੋਂ ਪਹਿਲਾ 2 ਅਕਤੂਬਰ ਨੂੰ ਵੀ ਤਿੰਨ ਨੌਜਵਾਨ ਚੋਰੀ ਦੇ ਲਈ ਆਏ ਸਨ। ਜਿਸ ਵਿਚੋਂ ਦੋ ਨੌਜਵਾਨਾਂ ਨੂੰ ਫੜ ਲਿਆ ਗਿਆ ਸੀ ਜਦਕਿ ਤੀਜਾ ਫਰਾਰ ਹੋ ਗਿਆ ਸੀ। ਇਸਦੇ ਬਾਅਦ 16 ਨੂੰ ਫਿਰ ਚੋਰੀ ਕਰਨ ਦੇ ਲਈ ਹੋਰ ਨੌਜਵਾਨ ਆ ਗਏ ਸੀ। ਉਨਾਂ ਦੇ ਰਿਜੋਰਟ ਵਿਚ ਲਗਾਤਾਰ ਚੋਰੀਆਂ ਹੋ ਰਹੀਆਂ ਸੀ। ਪਹਿਲਾ ਹੋਈ ਚੋਰੀ ਵਿਚ ਮੁਲਜ਼ਮ ਅੰਦਰੋਂ ਪਲਾਸਟਿਕ ਦੀਆਂ ਪਾਈਪਾਂ ਅਤੇ ਹੋਰ ਸਾਮਾਨ ਲੈ ਗਏ ਸੀ।

Shyna

This news is Content Editor Shyna