ਚੋਰੀ ਦੀਆਂ ਵਾਰਦਾਤਾਂ ਦੇ ਖ਼ਿਲਾਫ਼ ਵਕੀਲ ਭਾਈਚਾਰੇ ਵਲੋਂ SDM ਦਫ਼ਤਰ ਮੁਹਰੇ ਦੂਜੇ ਦਿਨ ਵੀ ਰੋਸ ਧਰਨਾ ਜਾਰੀ

01/13/2021 1:20:44 PM

ਜਲਾਲਾਬਾਦ (ਸੇਤੀਆ,ਸੁਮਿਤ,ਟੀਨੂੰ,ਸੰਧੂ): ਸਥਾਨਕ ਤਹਿਸੀਲ ਕੰਪਲੈਕਸ ’ਚ ਲਗਾਤਾਰ ਵਾਪਰੀਆਂ ਚੋਰੀ ਦੀਆਂ ਵਾਰਦਾਤਾਂ ਦੇ ਵਿਰੁੱਧ ਬਾਰ ਐਸੋਸੀਏਸ਼ਨ ਜਲਾਲਾਬਾਦ ਪ੍ਰਧਾਨ ਰੋਹਿਤ ਦਹੂਜਾ ਤੇ ਸੈਕਟਰੀ ਵਿਸ਼ਾਲ ਸੇਤੀਆ ਦੀ ਅਗਵਾਈ ਹੇਠ ਦੂਜੇ ਦਿਨ ਵੀ ਐੱਸ.ਡੀ.ਐੱਮ. ਦਫ਼ਤਰ ਮੁਹਰੇ ਰੋਸ ਧਰਨਾ ਜਾਰੀ ਰੱਖਿਆ ਗਿਆ ਅਤੇ ਚੇਤਾਵਨੀ ਦਿੱਤੀ ਗਈ ਕਿ ਜਿੰਨੀ ਦੇਰ ਤੱਕ ਪੁਲਸ ਚੋਰਾਂ ਦੀ ਭਾਲ ਨਹੀਂ ਕਰਦੀ ਅਤੇ ਤਹਿਸੀਲ ਕੰਪਲੈਕਸ ’ਚ ਸੁਰੱਖਿਆ ਪ੍ਰਬੰਧਾਂ ਨੂੰ ਪੁਖਤਾ ਨਹੀ ਬਣਾਇਆ ਜਾਂਦਾ ਉਨੀ ਦੇਰ ਤੱਕ ਉਨ੍ਹਾਂ ਵਲੋਂ ਸੰਘਰਸ਼ ਜਾਰੀ ਰਹੇਗਾ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਦਹੂਜਾ ਤੇ ਸੈਕਟਰੀ ਵਿਸ਼ਾਲ ਸੇਤੀਆ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ’ਚ ਪਿਛਲੇ ਦਿਨਾਂ ਤੋਂ ਲਗਾਤਾਰ ਵਕੀਲ ਭਾਈਚਾਰੇ ਤੇ ਹੋਰ ਟਾਇਪਿਸਟ ਨਾਲ ਜੁੜੇ ਕੰਮ-ਕਾਜੀਆਂ ਦੇ ਚੈਂਬਰਾਂ ਤੇ ਚੋਰੀਆਂ ਹੋ ਰਹੀਆਂ ਹਨ ਪਰ ਪੁਲਸ ਪ੍ਰਸ਼ਾਸਨ ਵਲੋਂ ਸਿਵਾਏ ਭਰੋਸੇ ਦੇ ਕੁੱਝ ਨਹੀ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਘਰੇਲੂ ਕਲੇਸ਼ ਦੇ ਚੱਲਦਿਆਂ ਨੂੰਹ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਸਹੁਰਾ

ਉਨ੍ਹਾਂ ਕਿਹਾ ਕਿ ਜੇਕਰ ਤਹਿਸੀਲ ਕੰਪਲੈਕਸ ’ਚ ਸੁਰੱਖਿਆ ਪ੍ਰਬੰਧ ਨਹੀਂ ਹਨ ਤਾਂ ਫ਼ਿਰ ਆਮ ਲੋਕਾਂ ਲਈ ਸੁਰੱਖਿਆ ਦੀ ਗਰੰਟੀ ਕੌਣ ਲਵੇਗਾ। ਉਨ੍ਹਾਂ ਕਿਹਾ ਕਿਹਾ ਕਿ ਪੁਲਸ ਪ੍ਰਸ਼ਾਸਨ ਦਾ ਧਿਆਨ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਵੱਲ ਨਹੀਂ ਹੈ ਅਤੇ ਜਿਸਦੇ ਸਿੱਟੇ ਵਜੋਂ ਹਲਕੇ ਅੰਦਰ ਚੋਰੀ ਦੀਆਂ ਵਾਰਦਾਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ।ਇਥੇ ਦੱਸਣਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਵਕੀਲ ਜਗਜੀਤ ਸਿੰਘ,ਅਸ਼ੋਕ ਕੰਬੋਜ ਵਕੀਲ, ਅਨੀਸ਼ ਗਗਨੇਜਾ ਵਕੀਲ, ਅਮਰਜੀਤ ਸਿੰਘ ਟਾਇਪਸਟ ਤੇ ਬਲਵੰਤ ਮੁਜੈਦੀਆ ਵਕੀਲ ਦੇ ਚੈਂਬਰਾਂ ’ਚ ਵੀ ਇਨਵਰਟਰ ਬੈਟਰਿਆਂ ਦੀ ਵੀ ਚੋਰੀ ਹੋ ਚੁੱਕੇ ਹਨ ਅਤੇ ਅਜੇ ਤੱੱਕ ਪੁਲਸ ਦੇ ਹੱਥ ਖਾਲੀ ਹਨ। 

ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਕਿਸਾਨੀ ਸੰਘਰਸ਼ ’ਚੋਂ ਵਾਪਸ ਪਰਤੇ 26 ਸਾਲਾ ਨੌਜਵਾਨ ਦੀ ਮੌਤ

ਜ਼ਿਕਰਯੋਗ ਹੈ ਕਿ ਜਲਾਲਾਬਾਦ ’ਚ ਦੇ ਨੇੜਲੇ ਕੁੱਝ ਸ਼ੱਕੀ ਪਿੰਡਾਂ ’ਚ ਨੌਜਵਾਨ ਵੱਡੀ ਗਿਣਤੀ ’ਚ ਨਸ਼ਾ ਕਰਨ ਲਈ ਜਾਂਦੇ ਹਨ ਅਤੇ ਨਸ਼ੇ ਦੀ ਵੱਧ ਰਹੀ ਪ੍ਰਵਿਤੀ ਹੀ ਚੋਰੀ ਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਜਿੰਮੇਵਾਰ ਸਾਬਿਤ ਹੋ ਰਹੀ ਹੈ ਜਦਕਿ ਦੂਜੇ ਪਾਸੇ ਪੁਲਸ ਪ੍ਰਸ਼ਾਸਨ ਨਸ਼ੇ ਦੀ ਚੇਨ ਨੂੰ ਖ਼ਤਮ ਕਰਨ ’ਚ ਕਾਮਯਾਬ ਸਾਬਤ ਨਹੀਂ ਹੋਈ ਹੈ ਅਤੇ ਜਿੰਨੀ ਦੇਰ ਤੱਕ ਪੁਲਸ ਨਸ਼ਾ ਤਸਕਰਾਂ ਤੇ ਲਗਾਮ ਪੂਰੀ ਤਰ੍ਹਾਂ ਨਹੀ ਲਗਾਉਂਦੀ ਉਨੀ ਦੇਰ ਤੱਕ ਚੋਰੀ ਤੇ ਹੋਰ ਲੁੱਟਖੋਹ ਦੀਆਂ ਵਾਰਦਾਤਾਂ ਦੇ ਲਗਾਮ ਲੱਗਣੀ ਸੌਖੀ ਨਹੀਂ ਹੈ।

ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ ’ਚ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ, ਧੜ ਨਾਲੋਂ ਵੱਖ ਹੋਇਆ ਸਿਰ


Shyna

Content Editor

Related News