ਕੱਪੜੇ ਦੇ ਸ਼ੋਅ ਰੂਮ ''ਚੋਂ ਲੱਖਾਂ ਦੀ ਚੋਰੀ

09/01/2020 6:05:26 PM

ਬੁਢਲਾਡਾ (ਬਾਂਸਲ): ਸਥਾਨਕ ਸ਼ਹਿਰ ਦੇ ਰੇਲਵੇ ਸ਼ਟੇਸ਼ਨ ਦੇ ਨਜ਼ਦੀਕ ਕੱਪੜੇ ਦੀ ਥੋਕ ਵਾਲੀ ਦੁਕਾਨ ਤੇ ਲੱਖਾਂ ਰੁਪਏ ਦੀ ਨਕਦੀ ਅਤੇ ਕੱਪੜਾ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜੈਨ ਕਲਾਥ ਹਾਊਸ ਦੇ ਸੰਜੇ ਸ਼ਰਮਾ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਸ਼ਾਮ ਨੂੰ ਕਰਫਿਊ ਤੋਂ ਪਹਿਲਾਂ ਦੁਕਾਨ ਬੰਦ ਕਰਕੇ ਘਰ ਨੂੰ ਜਾਂਦੇ ਸੀ ਕਿ ਇਸੇ ਦੌਰਾਨ ਸੋਮਵਾਰ ਨੂੰ ਸ਼ਾਮ ਸਮੇਂ ਗਾਹਕਾਂ ਨੂੰ ਨਿਪਟਾਉਣ ਤੋਂ ਬਾਅਦ ਘਰ ਚਲੇ ਗਏ ਸੀ। ਜਿਵੇਂ ਹੀ ਸਵੇਰੇ ਆ ਕੇ ਦੇਖਿਆ ਤਾਂ ਉਨ੍ਹਾਂ ਦੀ ਦੁਕਾਨ ਦਾ ਕਾਊਟਰ ਤੇ ਲੱਗਿਆ ਗੱਲ੍ਹਾ ਟੁੱਟਿਆ ਹੋਇਆ ਸੀ ਅਤੇ ਕੁਝ ਕੱਪੜੇ ਦੀ ਹਿੱਲਜੁੱਲ ਸੀ।ਉਨ੍ਹਾਂ ਦੱਸਿਆ ਕਿ ਕੱਲ੍ਹ ਦੀ ਗਾਹਕਾਂ ਵਲੋਂ ਵਸੂਲੀ ਰਕਮ ਮੁਤਾਬਕ 2 ਲੱਖ ਤੋਂ ਵੀ ਵੱਧ ਰੁਪਏ ਗੱਲੇ 'ਚੋਂ ਗਾਇਬ ਹਨ। ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। 

PunjabKesari

ਦੂਸਰੇ ਪਾਸੇ ਐੱਸ.ਐੱਚ.ਓ. ਸਿਟੀ ਗੁਰਲਾਲ ਸਿੰਘ ਨੇ ਮੌਕੇ ਤੇ ਘਟਨਾ ਦਾ ਜਾਇਜ਼ਾ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇੜੇ-ਤੇੜੇ ਦੇ ਸੀ.ਸੀ.ਟੀ.ਵੀ. ਕੈਮਰੇ ਵੀ ਖੰਘਾਲਣੇ ਸ਼ੁਰੂ ਕਰ ਦਿੱਤੇ ਗਏ ਹਨ। ਉੱਥੇ ਵੱਖ ਵੱਖ ਮੋਬਾਇਲ ਟਾਵਰਾਂ ਰਾਹੀਂ ਬੀਤੀ ਰਾਤ ਦੇ ਮੋਬਾਇਲਾਂ ਦੀ ਹਰਕਤ ਜਾਣਨ ਲਈ ਕੰਪਨੀਆਂ ਤੋਂ ਸੂਚੀ ਮੰਗੀ ਗਈ ਹੈ।ਉਨ੍ਹਾਂ ਦਾਅਵਾ ਕੀਤਾ ਕਿ ਉਪਰੋਕਤ ਵਾਪਰੀ ਚੋਰੀ ਦੀ ਘਟਨਾ ਜਲਦ ਹੀ ਹੱਲ ਕਰਦਿਆਂ 
ਮੁਲਾਜਮਾਂ ਨੂੰ ਕਾਬੂ ਕਰ ਲਿਆ ਜਾਵੇਗਾ।ਇਸ ਮੌਕੇ 'ਤੇ ਏ.ਐੱਸ.ਆਈ. ਅਵਤਾਰ ਸਿੰਘ, ਅਮਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਹਾਜ਼ਰ ਸਨ।

PunjabKesari


Shyna

Content Editor

Related News