ਝੋਨੇ ਦੇ ਸੀਜ਼ਨ ਦੌਰਾਨ ਬਿਹਾਰ-ਉੱਤਰ ਪ੍ਰਦੇਸ਼ ਮਗਰੋਂ ਹੁਣ ਇਸ ਸੂਬੇ ਦੇ ਮਜ਼ਦੂਰਾਂ ਨੇ ਕੀਤਾ ਪੰਜਾਬ ਦਾ ਰੁਖ

06/20/2023 4:31:31 PM

ਬਠਿੰਡਾ: ਪੰਜਾਬ ਵਿੱਚ ਇਸ ਸਮੇਂ ਝੋਨੇ ਦੀ ਬਿਜਾਈ ਦਾ ਸੀਜ਼ਨ ਚੱਲ ਰਿਹਾ ਹੈ। ਪੰਜਾਬ ਦੇ ਖੇਤਾਂ ਵਿੱਚ ਝੋਨੇ ਦੀ ਬਿਜਾਈ ਕਰਨ ਲਈ ਮਜ਼ਦੂਰ ਵੱਖ-ਵੱਖ ਥਾਵਾ ਤੋਂ ਆਉਂਦੇ ਹਨ। ਰਾਜਸਥਾਨ ਦੇ ਖੇਤ ਮਜ਼ਦੂਰ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ, ਉਹ ਵੀ ਪੰਜਾਬ ਵਿੱਚ ਸਾਉਣੀ ਦੀ ਮੁੱਖ ਫ਼ਸਲ ਦੀ ਬਿਜਾਈ ਕਰਨ ਲਈ ਤਿਆਰ ਹਨ। ਦੱਸ ਦੇਈਏ ਕਿ ਪੰਜਾਬ ਵਿੱਚ ਕੀਤੀ ਜਾਣ ਵਾਲੀ ਝੋਨੇ ਦੀ ਬਿਜਾਈ ਦਾ ਕੰਮ ਆਮ ਤੌਰ 'ਤੇ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਆਏ ਮਜ਼ਦੂਰਾਂ ਵਲੋਂ ਹੀ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਗੋ-ਫਸਟ ਫਲਾਈਟਸ ਦੇ ਮੁਸਾਫਰਾਂ ਨੂੰ ਵੱਡਾ ਝਟਕਾ, 22 ਜੂਨ ਤੱਕ ਸਾਰੀਆਂ ਉਡਾਣ ਸੇਵਾਵਾਂ ਕੀਤੀਆਂ ਰੱਦ

ਦੱਸ ਦੇਈਏ ਕਿ ਇਸ ਵਾਰ ਜੂਨ ਦੇ ਮਹੀਨੇ ਬੇਮੌਸਮੀ ਬਰਸਾਤ ਹੋਈ ਹੈ, ਜਿਸ ਕਾਰਨ ਝੋਨੇ ਦੀ ਮਸ਼ੀਨੀ ਸਿੱਧੀ ਬਿਜਾਈ ਦੀ ਮੰਗ ਘੱਟ ਹੁੰਦੀ ਵਿਖਾਈ ਦੇ ਰਹੀ ਹੈ। ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਮਜ਼ਦੂਰਾਂ ਤੋਂ ਇਲਾਵਾ ਹੁਣ ਰਾਜਸਥਾਨ ਦੇ ਮਜ਼ਦੂਰ ਵੱਲੋਂ ਝੋਨੇ ਦੀ ਬਿਜਾਈ ਲਈ ਪੰਜਾਬ ਦਾ ਰੁਖ ਕੀਤਾ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਮਾਲਵੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਝੋਨੇ ਦੇ ਕਾਸ਼ਤਕਾਰ ਰਾਜਸਥਾਨ ਤੋਂ ਆ ਰਹੇ ਮਜ਼ਦੂਰਾਂ ਨੂੰ ਆਪਣੇ ਨਾਲ ਲੈ ਕੇ ਜਾਣ ਲਈ ਬਠਿੰਡਾ ਦੇ ਰੇਲਵੇ ਸਟੇਸ਼ਨ 'ਤੇ ਜਾ ਰਹੇ ਹਨ। ਵੱਡੀ ਗਿਣਤੀ ਵਿੱਚ ਆਏ ਹੋਏ ਮਜ਼ਦੂਰਾਂ ਨੇ ਰੇਲਵੇ ਸਟੇਸ਼ਨ 'ਤੇ ਡੇਰੇ ਲਗਾਏ ਹੋਏ ਹਨ। 

ਇਹ ਵੀ ਪੜ੍ਹੋ : ਦੁਨੀਆ ਭਰ 'ਚ ਵਧੀ ਭਾਰਤੀ ਖਾਧ ਪਦਾਰਥਾਂ ਦੀ ਮੰਗ, ਚੌਲਾਂ ਦੇ ਨਿਰਯਾਤ 'ਚ ਹੋਇਆ 19 ਫ਼ੀਸਦੀ ਵਾਧਾ

ਸੂਤਰਾਂ ਨੇ ਕਿਹਾ ਕਿ ਝੋਨੇ ਦੇ ਕਾਸ਼ਤਕਾਰ ਅਨੁਸਾਰ ਪੰਜਾਬ ਵਿੱਚ ਆ ਰਹੇ ਰਾਜਸਥਾਨ ਦੇ ਮਜ਼ਦੂਰ 3 ਹਜ਼ਾਰ ਤੋਂ 4 ਹਜ਼ਾਰ ਰੁਪਏ ਦੇ ਕਰੀਬ ਦਿਹਾੜੀ ਲੈ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਦੇ ਰਹਿਣ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ। 2022 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਦੋਂ ਬਠਿੰਡਾ ਵਿੱਚ ਲਗਭਗ 21,000 ਏਕੜ ਰਕਬੇ ਨੂੰ ਡੀਐੱਸਆਰ ਅਧੀਨ ਕਵਰ ਕੀਤਾ ਗਿਆ ਸੀ, ਜਦੋਂਕਿ ਇਸ ਸਾਲ ਇਹ 5,000 ਏਕੜ ਦੇ ਅੰਕੜੇ ਨੂੰ ਪਾਰ ਕਰਨ ਦੀ ਸੰਭਾਵਨਾ ਨਹੀਂ ਜਤਾ ਰਿਹਾ। 

rajwinder kaur

This news is Content Editor rajwinder kaur