ਠੇਕੇ ਮੁਹਰੇ ਪਿੰਡ ਦੇ ਲੋਕਾਂ ਲਗਾਇਆ ਧਰਨਾ, ਕੀਤੀ ਇਹ ਮੰਗ

05/05/2021 9:52:21 PM

ਅਜੀਤਵਾਲ, (ਰੱਤੀ ਕੋਕਰੀ)- ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਵਲੋਂ ਸ਼ਰਾਬ ਦੇ ਠੇਕੇ ਦੇ ਸਾਹਮਣੇ ਧਰਨਾ ਦਿੱਤਾ ਗਿਆ । ਧਰਨਾਕਾਰੀਆਂ ਵੱਲੋਂ ਸ਼ਰਾਬ ਦਾ ਠੇਕਾ ਪਿੰਡ ਤੋਂ ਬਾਹਰ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਗੁਰਸ਼ਰਨ ਸਿੰਘ ਨੇ ਪਿੰਡ ਵਾਸੀਆਂ ਸਮੇਤ ਦ‍ੱਸਿਆ ਕਿ ਠੇਕਾ ਘਰਾਂ ਨਾਲ, ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ, ਤੇ ਸਰਕਾਰ ਸੀਨੀਅਰ ਸੈਕੰਡਰੀ ਸਕੂਲ  ਦੇ ਨੇੜੇ ਹੈ। ਬੈਂਕ ਵਿੱਚ ਆਉਣ ਵਾਲੀਆਂ ਔਰਤਾਂ ਤੇ ਸਕੂਲ ਆਉਣ ਜਾਣ ਵਾਲੀਆਂ ਕੁੜੀਆਂ ਨੂੰ ਬਹੁਤ ਔਖਾ ਹੁੰਦਾ । ਪਹਿਲਾਂ ਵੀ ਇਸ ਬਾਰੇ ਕਿਹਾ ਗਿਆ ਸੀ, ਪਰ ਧਿਆਨ ਨਹੀਂ ਦਿੱਤਾ ਗਿਆ ਇਸ ਮੌਕੇ  ,ਗੁਰਮੀਤ ਸਿੰਘ, ਸਤਨਾਮ ਬਾਬਾ, ਦਵਿੰਦਰ ਮਧੋਲਾ,  ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ ,ਇਕਬਾਲ ਸਿੰਘ ਨੰਬਰਦਾਰ,  ਸ਼ਮਸ਼ੇਰ ਜੋਤੀ, ਚਮਕੌਰ ਸਿੰਘ ਚੰਨੀ, ਹਰਵਿੰਦਰ ਗੋਲੂ,  ਕਰਤਾਰ ਸਿੰਘ ਮਾਸਟਰ, ਰਾਜਾ, ਸੰਜੂ, ਬੇਅੰਤ, ਮਨਦੀਪ, ਮੁਕੰਦ, ਮੈਂਬਰ ਪੰਚਾਇਤ ਸੋਨੀ, ਰਣਜੀਤ ਸਿੰਘ, ਗਿਆਨੀ ਡਰਾਈਵਰ ਤੇ ਹੋਰ ਸ਼ਾਮਲ ਸਨ


Bharat Thapa

Content Editor

Related News