ਚੋਰੀ ਕਰਨ ਆਇਆ ਚੋਰ ਦੁਕਾਨ ''ਚ ਹੀ ਰਹਿ ਗਿਆ ਸੁੱਤਾ, ਪੁਲਸ ਨੇ ਕੀਤਾ ਗ੍ਰਿਫਤਾਰ

07/25/2020 8:15:31 PM

ਫਿਰੋਜ਼ਪੁਰ— ਸ਼ਹਿਰ ਦੇ ਮਲਾਂਵਾਲਾ 'ਚ ਇਕ ਦੁਕਾਨ 'ਚ ਚੋਰੀ ਕਰਨ ਆਇਆ ਚੋਰ ਦੁਕਾਨ 'ਚ ਹੀ ਸੁੱਤਾ ਰਹਿ ਗਿਆ। ਸਵੇਰੇ ਦੁਕਾਨਦਾਰ ਨੇ ਜਦੋਂ ਦੁਕਾਨ ਦੇ ਤਾਲੇ ਟੁੱਟੇ ਦੇਖੇ ਤਾਂ ਉਹ ਹੈਰਾਨ ਰਹਿ ਗਿਆ ਅਤੇ ਉਸ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪੁੱਜ ਕੇ ਜਦੋਂ ਸ਼ਟਰ ਖੋਲ੍ਹਿਆ ਤਾਂ ਚੋਰ ਅੰਦਰ ਹੀ ਸੁੱਤਾ ਪਿਆ ਹੋਇਆ ਸੀ। ਪੁਲਸ ਨੇ ਚੋਰ ਨੂੰ ਕਾਬੂ ਕਰ ਲਿਆ ਤੇ ਪੁੱਛਗਿੱਛ ਲਈ ਥਾਣੇ ਲੈ ਗਏ।
ਜਾਣਕਾਰੀ ਮੁਤਾਬਕ ਮਲਾਂਵਾਲਾ ਮੇਨ ਚੌਂਕ ਤੋਂ 100 ਮੀਟਰ ਦੀ ਦੂਰੀ 'ਤੇ ਸੰਤਾਂ ਸਿੰਘ ਮਾਰਕਿਟ 'ਚ 'ਲਾਲੂ ਦੀ ਹੱਟੀ' ਨਾਮ ਦੀ ਇਕ ਕਪੜੇ ਦੀ ਦੁਕਾਨ ਹੈ। ਦੁਕਾਨ ਮਾਲਕ ਕੈਮ ਅੱਲਾ ਜਦੋਂ ਦੁਕਾਨ ਖੋਲ੍ਹਣ ਲਈ ਆਇਆ ਤਾਂ ਸ਼ਟਰ ਦੇ ਦੋਵੇਂ ਤਾਲੇ ਟੁੱਟੇ ਹੋਏ ਸਨ। ਚੋਰ ਨੇ ਸੀ.ਸੀ.ਟੀ.ਵੀ ਕੈਮਰੇ ਵੀ ਤੋੜ ਦਿੱਤੇ ਸਨ ਤੇ ਉਹ ਨਸ਼ੇ 'ਚ ਸੀ। ਸੜਕ 'ਤੇ ਜ਼ਿਆਦਾ ਆਵਾਜਾਈ ਹੋਣ ਕਾਰਨ ਉਹ ਬਾਹਰ ਨਹੀਂ ਨਿਕਲ ਸਕਿਆ ਅਤੇ ਇੰਤਜ਼ਾਰ ਕਰਦੇ ਹੋਏ ਦੁਕਾਨ 'ਚ ਹੀ ਸੁੱਤਾ ਰਹਿ ਗਿਆ।


Bharat Thapa

Content Editor

Related News