ਕੋਰੋਨਾ ਪਾਜ਼ੇਟਿਵ ਦੇ ਸੰਪਰਕ ’ਚ ਆਉਣ ਵਾਲੇ ਕੀਤੇ ਇਕਾਂਤਵਾਸ

07/22/2020 9:39:27 PM

ਭੁੱਚੋ ਮੰਡੀ, (ਨਾਗਪਾਲ)- ਸਥਾਨਕ ਪੰਚਾਇਤੀ ਗਊਸ਼ਾਲਾ ਕੋਲ ਮਲੇਸ਼ੀਆ ਤੋਂ ਆਈ ਲੜਕੀ ਕੋਰੋਨਾ ਪਾਜ਼ੇਟਿਵ ਆਉਣ ’ਤੇ ਸਿਹਤ ਵਿਭਾਗ ਵਲੋਂ ਉਸ ਦੇ ਸੰਪਰਕ ’ਚ ਆਉਣ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਲੜਕੀ ਦੇ ਨੇੜੇ ਸੰਪਰਕ ’ਚ ਆਉਣ ਵਾਲੇ ਪੰਜ ਲੋਕਾਂ ਜਿੰਨ੍ਹਾਂ ’ਚ ਲੜਕੀ ਦੇ ਮਾਤਾ, ਪਿਤਾ, ਭਰਾ ਅਤੇ ਦੂਜੇ ਰਿਸ਼ਤੇਦਾਰਾਂ ਨੂੰ ਇਕਾਂਤਵਾਸ ਕਰ ਦਿੱਤਾ ਹੈ। ਕਮਿਊਨਿਟੀ ਹੈਲਥ ਸੈਂਟਰ ਦੇ ਐੱਸ. ਐੱਮ. ਓ. ਡਾਕਟਰ ਇੰਦਰਦੀਪ ਸਿੰਘ ਸਰਾਂ ਨੇ ਦੱਸਿਆ ਕਿ ਲੜਕੀ ਦੇ ਪਰਿਵਾਰਿਕ 5 ਮੈਂਬਰਾਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਕਤ ਲੜਕੀ ਹਸਪਤਾਲ ’ਚ ਵੀ ਆਈ ਸੀ ਅਤੇ ਉਸ ਦੇ ਸੰਪਰਕ ’ਚ ਆਉਣ ਵਾਲੀ ਹਸਪਤਾਲ ਦੀ ਲੜਕੀ ਨੂੰ ਵੀ ਘਰ ’ਚ ਹੀ ਇਕਾਂਤਵਾਸ ਕਰ ਦਿੱਤਾ ਹੈ।


Bharat Thapa

Content Editor

Related News