ਕਿਸਾਨ ਸੰਘਰਸ਼ ਕਮੇਟੀ ਦੇ ਨਾਲ ਕਿਸਾਨਾਂ ਦਾ ਦੂਸਰਾ ਜੱਥਾ ਦਿੱਲੀ ਲਈ ਹੋਇਆ ਰਵਾਨਾ

01/03/2021 5:08:05 PM

ਗੁਰੂਹਰਸਹਾਏ (ਆਵਲਾ) -  ਖੇਤੀ ਨਾਲ ਸਬੰਧਿਤ ਲੋਕ ਮਾਰੂ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਦਿੱਲੀ ਵਿਖੇ ਸਾਰੇ ਦੇਸ਼ ਦੇ ਲੋਕਾ ਦਾ ਅੰਦੋਲਨ 40ਵੇਂ ਦਿਨ 'ਚ ਸ਼ਾਮਲ ਹੋਣ ਜਾ ਰਿਹਾ ਹੈ। ਇਸ ਸੰਘਰਸ਼ ਵਿਚ ਸ਼ਾਮਲ ਹੋਣ ਲਈ ਕਿਸਾਨ ਸੰਘਰਸ਼ ਕਮੇਟੀ ਦੇ ਝੰਡੇ ਹੇਠ ਜ਼ੋਨ ਪ੍ਰਧਾਨ ਧਰਮ ਸਿੰਘ ਸਿੱਧੂ ਅਤੇ  ਸੀਨੀਅਰ ਮੀਤ ਪ੍ਰਧਾਨ ਪਿੰਡ ਲਾਲਚੀਆ, ਤੱਲੇਵਾਲਾ,ਮੱਤੜ ਉਤਾੜ ਅਤੇ ਗੁਰੂ ਹਰਸਹਾਏ ਤੋ ਦੂਸਰਾ ਜੱਥਾ ਦਿੱਲੀ ਲਈ ਰਵਾਨਾ ਹੋਇਆ।

ਕਿਸਾਨ ਆਗੂਆਂ ਨੇ ਦੱਸਿਆ ਕਿ ਇਹ ਜਥਾ ਇੱਕ ਹਫ਼ਤੇ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨ ਮੋਰਚੇ 'ਚ ਹਾਜਿਰੀ ਭਰੇਗਾ ਅਤੇ ਹਫ਼ਤੇ ਬਾਅਦ ਤੀਸਰਾ ਜਥਾ ਰਵਾਨਾ ਹੋਏਗਾ। ਕਿਸਾਨ ਆਗੂ ਮੇਜਰ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤਕ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਜਸਵਿੰਦਰ ਸਿੰਘ,ਕੁਲਵਿੰਦਰ ਸਿੰਘ,ਕੁਲਦੀਪ ਸਿੰਘ,ਜਸਵੰਤ ਸਿੰਘ,ਬੱਬੂ ਸਿੰਘ,ਭੁਪਿੰਦਰ ਸਿੰਘ,ਪਰਮਿੰਦਰ ਸਿੰਘ  ਅਰਵਿੰਦਰ ਸਿੰਘ ਆਦਿ ਹਾਜ਼ਰ ਸਨ।


Harinder Kaur

Content Editor

Related News