ਆਸਾਨ ਨਹੀਂ ਹੋਵੇਗੀ ਇਸ ਵਾਰ ਪਟਾਕਿਆਂ ਦੀ ਵਿਕਰੀ, ਟੈਕਸ ਚੋਰਾਂ ’ਤੇ ਨਕੇਲ ਕੱਸਣ ਲਈ ਕਈ ਵਿਭਾਗ ਤਿਆਰ

10/30/2023 2:26:52 PM

ਲੁਧਿਆਣਾ (ਸਿਆਲ) : ਪੰਜਾਬ ’ਚ ਪਟਾਕਿਆਂ ਦੀ ਵਿਕਰੀ ਅਤੇ ਇਸ ਦਾ ਵਪਾਰ ਪਿਛਲੇ ਕਈ ਸਾਲਾਂ ਤੋਂ ਹਿਚਕੋਲੇ ਖਾਂਦਾ ਰਿਹਾ ਹੈ। ਕਦੇ ਸਰਕਾਰੀ ਸਖ਼ਤੀ ਤੇ ਕਦੇ ਸਮਾਜਿਕ ਸਮੱਸਿਆਵਾਂ ਪਟਾਕਿਆਂ ਦੀ ਵਿਕਰੀ ’ਤੇ ਆਪਣਾ ਅਸਰ ਪਾਉਂਦੀਆਂ ਰਹੀਆਂ ਹਨ। ਚਾਹੇ ਦੀਵਾਲੀ ਦੇ ਤਿਉਹਾਰ ਦੇ ਨਾਲ ਪਟਾਕਿਆਂ ਦੀ ਵਿਕਰੀ ਦਾ ਅਹਿਮ ਰਿਸ਼ਤਾ ਹੈ ਪਰ ਦੀਵਿਆਂ ਦੀ ਰੌਸ਼ਨੀ ਅਤੇ ਪਟਾਕਿਆਂ ਦੀ ਧਮਕ ਤੋਂ ਬਿਨਾਂ ਵੀ ਦੀਵਾਲੀ ਨਹੀਂ ਮੰਨੀ ਜਾਂਦੀ।

ਇਸ ਵਾਰ ਵੀ ਸ਼ਹਿਰ ’ਚ ਪਟਾਕਿਆਂ ਦੀਆਂ ਦੁਕਾਨਾਂ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿਉਂਕਿ ਹਮੇਸ਼ਾ ਇਸ ’ਤੇ ਸਿਆਸੀ ਅਸਰ-ਰਸੂਖ ਰਿਹਾ ਹੈ। ਹੁਣ ਚਾਹੇ ਪੰਜਾਬ ਵਿਚ ਸਰਕਾਰ ਆਮ ਆਦਮੀ ਪਾਰਟੀ ਦੀ ਕਹੀ ਜਾਂਦੀ ਹੈ ਪਰ ਲਾਟਰੀ ਸਿਸਟਮ ’ਚ ਕਿੰਨੇ ਆਮ ਲੋਕ ਦੁਕਾਨਾਂ ਹਾਸਲ ਕਰ ਸਕਣਗੇ ਜਾਂ ਫਿਰ ਪਟਾਕੇ ਮਾਰਕੀਟ ’ਚ ਕਈ ਦਹਾਕਿਆਂ ਤੋਂ ਆਪਣਾ ਕਬਜ਼ਾ ਜਮਾਈ ਬੈਠੇ ਬਾਹੁਬਲੀ ਕਾਮਯਾਬ ਰਹਿਣਗੇ, ਇਸ ’ਤੇ ਵੀ ਸੱਤਾ ਵਿਰੋਧੀ ਨੇਤਾ ਸਵਾਲ ਉਠਾ ਰਹੇ ਹਨ ਪਰ ਇਨ੍ਹਾਂ ਸਭ ’ਚ ਸਰਕਾਰੀ ਟੈਕਸ ਦੀ ਕਿੰਨੀ ਵਸੂਲੀ ਹੋਵੇਗੀ, ਇਹ ਵੀ ਵੱਖਰਾ ਪਹਿਲੂ ਰਹੇਗਾ।

ਇਹ ਵੀ ਪੜ੍ਹੋ : ਟਰਾਂਸਪੋਰਟ ਨਗਰ ’ਚ ਟਰੱਕ ’ਚੋਂ ਕੈਮੀਕਲ ਡੁੱਲ੍ਹਿਆ, ਲੋਕਾਂ ਨੂੰ ਹੋਣ ਲੱਗੀ ਅੱਖਾਂ ’ਚ ਜਲਣ ਤੇ ਸਾਹ ਲੈਣ ’ਚ ਦਿੱਕਤ

ਸੂਤਰ ਕਹਿੰਦੇ ਹਨ ਕਿ ਇਸ ਵਾਰ ਟੈਕਸ ਵਸੂਲਣ ਵਾਲੇ ਵਿਭਾਗ ਪਟਾਕਾ ਮਾਰਕੀਟ ਲਗਾਉਣ ਵਾਲਿਆਂ ਦੀ ਗਰਦਨ ’ਤੇ ਘੁੰਮ ਰਹੇ ਹਨ ਕਿਉਂਕਿ ਹਰ ਸਾਲ ਹੀ ਪਟਾਕਿਆਂ ਦੀ ਵਿਕਰੀ ’ਤੇ ਲੱਖਾਂ ਰੁਪਏ ਦੀ ਟੈਕਸ ਚੋਰੀ ਹੋਣ ਦੀ ਸੂਚਨਾ ਹੈ, ਜਿਸ ਕਾਰਨ ਇਸ ਵਾਰ ਜੀ.ਐੱਸ.ਟੀ. ਵਿਭਾਗ ਦੀ ਪਟਾਕਾ ਮਾਰਕੀਟ ’ਤੇ ਪੈਨੀ ਨਜ਼ਰ ਹੋ ਸਕਦੀ ਹੈ। ਕਈ ਹੋਰ ਵਿਭਾਗ ਵੀ ਪਟਾਕਾ ਮਾਰਕੀਟ ਦੀ ਵਾਰ-ਵਾਰ ਜਾਂਚ ਕਰ ਸਕਦੇ ਹਨ ਕਿਉਂਕਿ ਆਖਿਰਕਾਰ ਸਰਕਾਰ ਤਾਂ ਸੀ.ਐੱਮ. ਭਗਵੰਤ ਮਾਨ ਦੀ ਹੈ।

ਕਥਿਤ ਆਜ਼ਾਦੀ ਘੁਲਾਟੀਆਂ ਦਾ ਪਰਿਵਾਰ ਹੋਣ ਦਾ ਨਾਂ ਵਰਤ ਕੇ ਕਰਦੇ ਹਨ ਨੇਤਾਗਿਰੀ
ਸੂਤਰਾਂ ਦਾ ਕਹਿਣਾ ਹੈ ਕਿ ਸ਼ਹਿਰ ’ਚ ਇਕ ਅਜਿਹਾ ਪਰਿਵਾਰ ਵੀ ਹੈ, ਜੋ ਪਟਾਕਿਆਂ ਦੀ ਮਾਰਕੀਟ ’ਤੇ ਆਪਣਾ ਦਬਦਬਾ ਕਾਇਮ ਰੱਖਣ ਲਈ ਜਿੱਥੇ ਸੱਤਾ ’ਚ ਸਿਆਸੀ ਪਾਰਟੀ ਬਦਲਣ ਦੇ ਨਾਲ ਹੀ ਆਪਣਾ ਰੁਖ ਵੀ ਬਦਲ ਲੈਂਦਾ ਹੈ, ਉੱਥੇ ਕਥਿਤ ਆਜ਼ਾਦੀ ਘੁਲਾਟੀਆ ਪਰਿਵਾਰ ਹੋਣ ਦਾ ਦਮ ਭਰ ਕੇ ਅਧਿਕਾਰੀਆਂ ’ਤੇ ਵੀ ਆਪਣਾ ਰੋਅਬ ਰੱਖਦਾ ਹੈ, ਤਾਂ ਕਿ ਉਸ ਦੀਆਂ ਗਤੀਵਿਧੀਆਂ ’ਤੇ ਕੋਈ ਨਜ਼ਰ ਨਾ ਰੱਖ ਸਕੇ ਪਰ ਨਾਲ ਹੀ ਸ਼ਹਿਰ ’ਚ ਲੱਗਣ ਵਾਲੀਆਂ ਪਟਾਕਾ ਮਾਰਕੀਟਾਂ ’ਚ ਵਿਭਾਗਾਂ ਨੂੰ ਦਬਾ ਕੇ ਰੱਖਣ ’ਚ ਇਸ ਪਰਿਵਾਰ ਦੀ ਖਾਸੀ ਭੂਮਿਕਾ ਦੱਸੀ ਜਾਂਦੀ ਹੈ, ਜਿਸ ਕਾਰਨ ਕਈ ਵਾਰ ਲਾਪ੍ਰਵਾਹੀਆਂ ਵਰਤਣ ਦੇ ਬਾਵਜੂਦ ਪਟਾਕਾ ਮਾਰਕੀਟਾਂ ਦੀ ਸਰਕਾਰੀ ਵਿਭਾਗ ਜਾਂਚ ਨਹੀਂ ਕਰਦੇ, ਜੋ ਪਰਿਵਾਰ ਅਤੇ ਇਸ ਦਾ ਇਸ ਸਾਲ ਵੀ ਆਪਣੀ ਨੇਤਾਗਿਰੀ ਜਮਾਉਣ ਲਈ ਇਸੇ ਸਾਲ ਤੋਂ ਸਰਗਰਮ ਹੋ ਗਿਆ ਹੈ।

ਇਹ ਵੀ ਪੜ੍ਹੋ : ਸ਼ਰਾਬ ਕਾਰਨ ਹਰ ਸਾਲ ਹੁੰਦੀਆਂ ਨੇ 30 ਲੱਖ ਮੌਤਾਂ,ਫਿਰ ਵੀ ਨਹੀਂ ਛੱਡਦੇ ਲੋਕ, ਜਾਣੋ ਕਿਵੇਂ ਪੈਂਦੀ ਹੈ ਆਦਤ    

ਪਟਾਕਾ ਮਾਰਕੀਟ ’ਚ ਕਈ ਦੁਕਾਨਦਾਰ ਨਹੀਂ ਲਿਖਦੇ ਜੀ.ਐੱਸ.ਟੀ. ਨੰਬਰ
ਸ਼ਹਿਰ ’ਚ ਹਰ ਸਾਲ ਪਟਾਕਾ ਮਾਰਕੀਟ ਕਈ ਥਾਵਾਂ ’ਤੇ ਲਗਦੀ ਹੈ ਪਰ ਸਰਕਾਰੀ ਨਿਯਮਾਂ ਨੂੰ ਮੰਨਣ ਦੇ ਮਾਮਲੇ ’ਚ ਆਮ ਕਰ ਕੇ ਕੁਝ ਦੁਕਾਨਦਾਰ ਮਨਮਰਜ਼ੀ ਕਰਦੇ ਦਿਖਦੇ ਹਨ ਅਤੇ ਲਗਭਗ 10-12 ਦਿਨ ਚੱਲਣ ਵਾਲੀ ਪਟਾਕਾ ਮਾਰਕੀਟ ’ਚ ਦੁਕਾਨਾਂ ਦੇ ਬਾਹਰ ਜੀ.ਐੱਸ.ਟੀ. ਨੰਬਰ ਵੀ ਨਹੀਂ ਲਿਖਦੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਪਿੱਠ ’ਤੇ ਇਕ ਕਥਿਤ ਆਜ਼ਾਦੀ ਘੁਲਾਟੀਆ ਹੋਣ ਦਾ ਦਮ ਭਰਨ ਵਾਲੇ ਕੁੜਤੇ-ਪਜ਼ਾਮੇ ਵਾਲੇ ਨੇਤਾ ਦਾ ਹੱਥ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਜੀ.ਐੱਸ.ਟੀ. ਵਿਭਾਗ ਇਸ ਵਾਰ ਸ਼ਹਿਰ ’ਚ ਕਰੋੜਾਂ ਦੀ ਹੋਣ ਵਾਲੀ ਪਟਾਕਿਆਂ ਦੀ ਵਿਕਰੀ ਵਿਚ ਪੂਰੀ ਟੈਕਸ ਵਸੂਲੀ ਕਰ ਪਾਉਂਦਾ ਹੈ ਜਾਂ ਫਿਰ ਇਨ੍ਹਾਂ ਨੇਤਾਵਾਂ ਦੇ ਅੱਗੇ ਗੋਡੇ ਟੇਕਦਾ ਹੈ ਕਿਉਂਕਿ ਪਟਾਕਿਆਂ ਦੀ ਵਿਕਰੀ ਪਿਛਲੇ ਕਈ ਸਾਲਾਂ ਤੋਂ ਕੱਚੀ ਪਰਚੀ ’ਤੇ ਹੀ ਚੱਲ ਰਹੀ ਹੈ ਅਤੇ ਇਸ ਦੀ ਵਿਕਰੀ ’ਤੇ ਵੀ ਕੋਈ ਬਿੱਲ ਨਹੀਂ ਕੱਟਿਆ ਜਾ ਰਿਹਾ।

ਇਹ ਵੀ ਪੜ੍ਹੋ : ਲੁਧਿਆਣਾ ਦੇ ਵੱਡੇ ‘ਹੋਟਲਾਂ’ ਦੀ ਐਡਵਾਂਸ ‘ਬੁਕਿੰਗਾਂ’ ਦੇ ਚਰਚੇ!

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha