ਬਾਰਿਸ਼ ਕਾਰਨ ਦੁਕਾਨ ਦੀ ਡਿੱਗੀ ਛੱਤ, ਹਜ਼ਾਰਾਂ ਦਾ ਨੁਕਸਾਨ

07/20/2022 4:31:52 PM

ਅਬੋਹਰ (ਸੁਨੀਲ)- ਬੀਤੇ ਦਿਨੀਂ ਆਈ ਬਾਰਿਸ਼ ਕਾਰਨ ਇਕ ਮਹਿਲਾ ਦੇ ਘਰ ਵਿੱਚ ਬਣੀ ਦੁਕਾਨ ਦੀ ਛੱਤ ਡਿੱਗਣ ਕਾਰਨ ਦੁਕਾਨ ਦਾ ਸਾਰਾ ਸਾਮਾਨ ਹੇਠਾਂ ਦੱਬ ਗਿਆ। ਜਿਸ ਨਾਲ ਮਹਿਲਾ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ।

PunjabKesari

ਜਾਣਕਾਰੀ ਦਿੰਦੇ ਹੋਏ ਗਲੀ ਨੰ. 1 ਆਨੰਦ ਨਗਰੀ ਵਾਸੀ ਲਛਮੀ ਰਾਣੀ ਨੇ ਦੱਸਿਆ ਕਿ ਉਹ ਆਪਣੇ ਘਰ ਬਾਹਰ ਵਾਲੇ ਕਮਰੇ ਵਿੱਚ ਸਿਲਾਈ ਦੀ ਦੁਕਾਨ ਕਰ ਰਖੀ ਹੈ, ਜਿਸ ਨਾਲ ਉਹ ਅਪਣਾ ਪਾਲਣ ਪੋਸ਼ਣ ਕਰਦੀ ਹੈ। ਬੀਤੇ ਦਿਨਾਂ ਬਾਰਿਸ਼ ਆਉਣ ਕਾਰਨ ਪਹਿਲਾਂ ਉਹ ਆਪਣੀ ਇਕ ਸਹੇਲੀ ਨਾਲ ਵੈਸ਼ਣੋ ਦੇਵੀ ਚਲੀ ਗਈ ਸੀ। ਅੱਜ ਸਵੇਰੇ ਜਦ ਉਹ ਵਾਪਸ ਆਈ ਤਾਂ ਵੇਖਿਆ ਕਿ ਉਸ ਦੀ ਦੁਕਾਨ ਦੀ ਛੱਤ ਡਿੱਗੀ ਹੋਈ ਸੀ, ਜਿਸ ਨਾਲ ਉਸ ਦੀ ਸਿਲਾਈ ਮਸ਼ੀਨਾਂ, ਬੈਡ, ਸੋਫਾ, ਕਾਊਂਟਰ, ਟੀਵੀ ਆਦਿ ਮਲਬੇ ਹੇਠਾਂ ਦੱਬ ਗਿਆ, ਜਿਸ ਨਾਲ ਉਸ ਦਾ ਹਜ਼ਾਰਾਂ ਦਾ ਨੁਕਸਾਨ ਹੋ ਗਿਆ, ਉਸ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਪੰਜਾਬ ਦੀ ਸਿੱਖ ਸਿਆਸਤ ’ਚ ਵੱਡੀ ਹਲਚਲ, ਬਾਦਲਾਂ ਦੇ ਵਿਰੋਧੀ ਕਾਲਕਾ ਦੇ ਪ੍ਰੋਗਰਾਮ ’ਚ ਪਹੁੰਚੇ ਸੰਤ ਹਰਨਾਮ ਸਿੰਘ ਧੁੰਮਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News