ਕੋਰੋਨਾ ਮਹਾਮਾਰੀ ਦੌਰਾਨ ਪੁਲਸ ਪ੍ਰਸ਼ਾਸ਼ਨ, ਮੀਡੀਆ ਅਤੇ ਡਾਕਟਰਾਂ ਦੀ ਭੂਮਿਕਾ ਰਹੀ ਸਾਰਥਕ: ਪ੍ਰੇਮ ਮਿੱਤਲ

06/04/2020 1:26:44 PM

ਮਾਨਸਾ(ਮਿੱਤਲ) - ਸਥਾਨਕ ਸ਼ਹਿਰ ਦੀ ਪ੍ਰਸਿੱਧ ਸੰਸਥਾ ਚਿੰਤਾਹਰਨ ਰੇਲਵੇ ਤ੍ਰਿਵੈਣੀ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਸਿੱਧੇ ਲੜ ਰਹੇ ਡਾਕਟਰਾਂ ਦਾ ਸਾਦਾ ਅਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਰੱਖਿਆ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਹਲਕਾ ਮਾਨਸਾ ਦੇ ਸਾਬਕਾ ਵਿਧਾਇਕ ਅਤੇ ਜਿਲ੍ਹਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ ਨੇ ਸ਼ਿਰਕਤ ਕੀਤੀ। ਸੰਸਥਾ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਡਾਕਟਰਾਂ ਦਾ ਮਾਣ ਕਰਨ ਵਜੋਂ ਸਨਮਾਨ ਕੀਤਾ ਗਿਆ। ਚੇਅਰਮੈਨ ਪ੍ਰੇਮ ਮਿੱਤਲ ਨੇ ਕਿਹਾ ਕਿ ਇਹ ਬਿਮਾਰੀ ਦੀ ਮਹਾਮਰੀ ਅਜੇ ਵੀ ਜਾਰੀ ਹੈ। ਪਰ ਮਾਨਸਾ ਵਿਚ ਇਨ੍ਹਾਂ ਡਾਕਟਰਾਂ ਨੇ ਕੋਰੋੋਨਾ ਮਰੀਜਾਂ ਦਾ ਆਉਂਦੇ ਸਾਰ ਹੀ ਮੋਰਚਾ ਸੰਭਾਲਿਆ ਅਤੇ ਉਨ੍ਹਾਂ ਨੂੰ ਛੇਤੀ ਤੰਦਰੁਸਤ ਕਰਕੇ ਘਰਾਂ ਨੂੰ ਭੇਜਿਆ। ਉਨ੍ਹਾਂ ਕਿਹਾ ਕਿ ਇਹ ਚੰਗੀ ਖਬਰ ਹੈ ਕਿ ਅਜੇ ਤੱਕ ਉਸ ਤੋਂ ਬਾਅਦ ਕੋੋਰੋਨਾ ਪਾਜ਼ੇਟਿਵ ਮਰੀਜ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮਾਨਸਾ ਦੇ ਡਾਕਟਰ, ਐੱਸ.ਐੱਸ.ਪੀ ਡਾ: ਨਰਿੰਦਰ ਭਾਰਗਵ, ਡੀ.ਸੀ ਗੁਰਪਾਲ ਸਿੰਘ ਚਹਿਲ ਅਤੇ ਸਿਹਤ ਵਿਭਾਗ ਵਧਾਈ ਦੇ ਪਾਤਰ ਹਨ। ਜਿਨ੍ਹਾਂ ਨੇ ਸੰਕਟ ਦੀ ਘੜੀ ਵਿਚ ਲੋਕਾਂ ਨੂੰ ਤੰਦਰੁਸਤ ਰੱਖਣ ਵਾਸਤੇ ਮਿਸ਼ਨ ਕਾਇਮ ਰੱਖਿਆ।

ਉਨ੍ਹਾਂ ਇਸੇ ਦੌਰਾਨ ਮੀਡੀਆ ਦੀ ਭੂਮਿਕਾ ਨੂੰ ਵੀ ਸਾਰਥਕ ਦੱਸਿਆ। ਮੀਡੀਆ ਨੇ ਇਸ ਸੰਕਟ ਦੌਰਾਨ ਬਹੁਤ ਹੀ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ। ਇਸ ਮੌਕੇ ਸੈਂਪਲਿੰਗ ਟੀਮ ਜਿਲ੍ਹਾ ਇੰਚਾਰਜ ਡਾ: ਰਣਜੀਤ ਸਿੰਘ ਰਾਏ, ਡਾ: ਵਿਸ਼ਵਜੀਤ ਸਿੰਘ, ਡਾ: ਅਰਸ਼ਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਤ੍ਰਿਵੈਣੀ ਮੰਦਰ ਅਸ਼ੋਕ ਲਾਲੀ, ਅਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ, ਅਗਰਵਾਲ ਸਭਾ ਪੰਜਾਬ ਦੇ ਮੀਤ ਪ੍ਰਧਾਨ ਅਸ਼ੌਕ ਗਰਗ, ਪੀ.ਐੱਮ.ਸੀ ਮੈਂਬਰ ਡਾ: ਜਨਕ ਰਾਜ, ਬਲਜੀਤ ਸ਼ਰਮਾ, ਵਿਸ਼ਾਲ ਗੋਲਡੀ, ਪ੍ਰਵੀਨ ਟੋਨੀ, ਸ਼ਤੀਸ ਸੇਠੀ, ਦੀਨਾਨਾਥ ਚੁੱਘ, ਜਗਤ ਰਾਮ, ਪਵਨ ਕੁਮਾਰ ਕੋਟਲੀ, ਮੁਕੇਸ਼ ਨਿੱਕਾ, ਸੱਤਪਾਲ ਜੋੜਕੀਆਂ, ਕਰਮਚੰਦ ਠੇਕੇਦਾਰ, ਸੋਹਣ ਲਾਲ ਠੇਕੇਦਾਰ, ਰਾਜੇਸ਼ ਠੇਕੇਦਾਰ ਆਦਿ ਤੋਂ ਇਲਾਵਾ ਹੋਰ ਵੀ ਮੌਜੂਦ ਸਨ। 

 


Harinder Kaur

Content Editor

Related News