ਬੱਸ ਸਟੈਂਡ ’ਤੇ ਯਾਤਰੀ ਗੰਦਗੀ ’ਚ ਬੈਠ ਕੇ ਬੱਸਾਂ ਦਾ ਇੰਤਜ਼ਾਰ ਕਰਨ ਲਈ ਮਜਬੂਰ

01/24/2019 1:54:36 AM

ਸੰਗਤ ਮੰਡੀ, (ਮਨਜੀਤ)- ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਨੂੰ ਸਾਫ-ਸੁਥਰਾ ਰੱਖਣ ਲਈ ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤਹਿਤ ਸਮੁੱਚੇ ਅਧਿਕਾਰੀਆਂ ਵਲੋਂ ਦੇਸ਼ ਨੂੰ ਸਾਫ-ਸੁਥਰਾ ਰੱਖਣ ਲਈ ਸਹੁੰ ਵੀ ਖਾਧੀ ਗਈ ਸੀ ਪਰ ਇਸ ਮੁਹਿੰਮ ਦੀ ਸੰਗਤ ਮੰਡੀ ’ਚ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਮ
ੰਡੀ ਦੇ ਬੱਸ ਸਟੈਂਡ ’ਚ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਥੇ ਗੰਦਗੀ ਨਜ਼ਦੀਕ ਬੈਠ ਕੇ ਯਾਤਰੀ ਆਪਣੀ ਬੱਸ ਦਾ ਇੰਤਜ਼ਾਰ ਕਰਨ ਲਈ ਮਜਬੂਰ ਹਨ ਉਥੇ ਗੰਦਗੀ ਦੇ ਨੇਡ਼ੇ ਹੀ ਛੋਲੇ-ਭਟੂਰਿਅਾਂ  ਅਤੇ ਖਾਣ-ਪੀਣ ਦੀਆਂ ਦੂਸਰੀਆਂ ਰੇਹਡ਼ੀਆਂ ਲੱਗਦੀਆਂ ਹਨ, ਜਿਸ ਕਾਰਨ ਬੀਮਾਰੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਪਰ ਇਹ ਗੰਦਗੀ ਸਾਹਿਬ ਦੇ ਨਜ਼ਰੀ ਨਹੀਂ ਪੈਂਦੀ, ਉਹ ਸਟਾਫ ਵਲੋਂ ਰੈਗੂਲਰ ਸਫਾਈ ਕਰਨ ਦੀ ਗੱਲ ਕਹਿ ਰਹੇ ਹਨ।
  ਜਾਣਕਾਰੀ ਅਨੁਸਾਰ ਸੰਗਤ ਮੰਡੀ ਨੂੰ ਲਗਭਗ ਤਿੰਨ ਦਰਜਨ ਪਿੰਡ ਲੱਗਦੇ ਹਨ, ਜਿਥੇ ਹਰ ਰੋਜ਼ ਬੱਸ ਅੱਡੇ ’ਚ ਵੱਡੀ ਗਿਣਤੀ ’ਚ ਯਾਤਰੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ।
 ਬੱਸ ਅੱਡੇ ’ਚ ਜੋ ਯਾਤਰੀਆਂ ਦੇ ਬੈਠਣ ਲਈ ਥਡ਼੍ਹਾ ਬਣਿਆ ਹੈ ਉਸ ਥਾਂ ਨਜ਼ਦੀਕ ਹੀ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਪਏ ਹਨ, ਯਾਤਰੀਆਂ ਨੂੰ ਗੰਦਗੀ ਦੀ ਬਦਬੂ ’ਚ ਬੈਠ ਕੇ ਹੀ ਬੱਸਾਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।
 ਮੰਡੀ ਵਾਸੀ ਨੈਬ ਸਿੰਘ, ਜਗਦੀਸ਼ ਰਾਏ, ਮੱਖਣ ਸਿੰਘ, ਜੱਸਾ ਸਿੰਘ, ਸਮਸ਼ੇਰ ਸਿੰਘ, ਰਾਜਪਾਲ ਸਿੰਘ ਅਤੇ ਅਮਨਾ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਬੱਸ ਅੱਡੇ ’ਤੇ ਸਫਾਈ ਕਰਨ ਲਈ ਨਗਰ ਕੌਂਸਲ ਦਾ ਕੋਈ ਅਧਿਕਾਰੀ ਨਹੀਂ ਅਾਇਆ, ਜਿਸ ਕਾਰਨ ਗੰਦਗੀ ਦੇ ਥਾਂ-ਥਾਂ ਢੇਰ ਲੱਗੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਜਿਸ ਥਾਂ ’ਤੇ  ਸਵਾਰੀਆਂ ਦੇ ਬੈਠਣ ਲਈ ਥੜ੍ਹਾ ਬਣਿਆ ਹੈ ਉਸ ਥਾਂ ’ਤੇ ਵੀ ਗੰਦਗੀ ਦੇ ਢੇਰ ਪਏ ਹਨ ਜਿਸ ਦੀ ਬਦਬੂ ਨੇ ਯਾਤਰੀਆਂ ਦਾ  ਜਿਊਣਾ ਮੁਹਾਲ ਕੀਤਾ ਹੋਇਆ ਹੈ।