ਮਾਂ-ਬਾਪ ਦੇ ਇੱਕਲੌਤੇ ਪੁੱਤ ਦੀ ਸੜਕ ਹਾਦਸੇ ‘ਚ ਮੌਤ

10/09/2023 4:47:35 PM

ਤਪਾ ਮੰਡੀ (ਸ਼ਾਮ,ਗਰਗ)- ਸਥਾਨਕ ਮੰਡੀ ਦੇ ਇਕ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਜਾਣ ਕਾਰਨ ਮੰਡੀ ‘ਚ ਸੋਗ ਦੀ ਲਹਿਰ ਫੈਲ ਗਈ ਹੈ, ਮ੍ਰਿਤਕ ਨੌਜਵਾਨ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ। ਜਾਣਕਾਰੀ ਅਨੁਸਾਰ ਸਮਿਕ ਗੋਇਲ ਪੁੱਤਰ ਲੋਕੇਸ਼ ਕੁਮਾਰ ਵਾਸੀ ਮਾਡਲ ਟਾਊਨ ਤਪਾ ਅਪਣੇ ਸਾਥੀ ਨਾਲ ਮੋਟਰਸਾਇਕਲ 'ਤੇ ਸਵਾਰ ਹੋ ਕੇ ਰਾਮਪੁਰਾ ਜਾ ਰਿਹਾ। ਜਦ ਰਾਮਪੁਰਾ ਫੂਲ ਦਾ ਓਵਰਬ੍ਰਿਜ਼ ਦਾ ਕੱਟ ਕਰਾਸ ਕਰਨ ਲੱਗੇ ਤਾਂ ਗਲਤ ਸਾਈਡ ਤੋਂ ਆ ਰਿਹਾ ਇਕ ਹੋਰ ਮੋਟਰਸਾਇਕਲ ਨੇ ਸਿੱਧੀ ਟੱਕਰ ਮਾਰੀ ਤਾਂ ਮੋਟਰਸਾਇਕਲ ਸਵਾਰ ਡਿੱਗ ਕੇ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। 

ਇਹ ਵੀ ਪੜ੍ਹੋ- ਸਰਹੱਦ ਪਾਰ ਹਿੰਦੂ ਕੁੜੀ ਨਾਲ ਦਰਿੰਦਗੀ, ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਕੀਤਾ ਕਤਲ

ਉਥੋਂ ਦੀ ਸਮਾਜ ਸੇਵੀ ਸੰਸਥਾ ਨੇ ਦੋਵਾਂ ਜਣਿਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਪਰ ਸਮਿਕ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਡੀ.ਐੱਮ.ਸੀ ਲੁਧਿਆਣਾ ਭੇਜ ਦਿੱਤਾ ਪਰ ਸਿਰ ‘ਚ ਜ਼ਿਆਦਾ ਸੱਟ ਲਗ ਜਾਣ ਕਾਰਨ ਉਸ ਦੀ ਇਲਾਜ ਦੌਰਾਨ ਮੋਤ ਹੋ ਗਈ।  ਇਸ ਹਾਦਸੇ ‘ਚ ਉਸ ਦਾ ਸਾਥੀ ਠੀਕ-ਠਾਕ ਹੈ। ਜਦ ਉਸ ਦੀ ਮੌਤ ਦੀ ਖ਼ਬਰ ਤਪਾ ‘ਚ ਪੁੱਜੀ ਤਾਂ ਸੋਗ ਦੀ ਲਹਿਰ ਫੈਲ ਗਈ। ਮ੍ਰਿਰਤਕ ਨੋਜਵਾਨ ਮਾਂ-ਬਾਪ ਦਾ ਇਕਲੌਤਾ ਪੁੱਤ ਅਤੇ ਭੈਣ ਦਾ ਇਕਲੌਤਾ ਭਰਾ ਸੀ।   

ਇਹ ਵੀ ਪੜ੍ਹੋ-  ਸ਼ਰਮਨਾਕ! ਭੂਆ ਆਸ਼ਕ ਨਾਲ ਮਨਾਉਂਦੀ ਰਹੀ ਰੰਗਰਲੀਆਂ, ਸਾਹਮਣੇ ਨਾਬਾਲਗ ਭਤੀਜੀ ਦੀ ਲੁੱਟੀ ਗਈ ਪੱਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan