ਪੰਜਾਬ ਦੇ ਪਿੰਡ ਅਤੇ ਸਕੂਲਾਂ ਨੂੰ ਗੋਦ ਲੈਣਾ ਚਾਹੁੰਦਾ ਹੈ ਐੱਨ.ਆਈ.ਆਈ ਭਾਈਚਾਰਾ

05/05/2022 4:28:57 PM

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਸਕੂਲਾਂ, ਹਸਪਤਾਲਾਂ ਅਤੇ ਪਿੰਡਾਂ ਨੂੰ ਸੁਧਾਰਨ ਦੀ ਮੁਹਿੰਮ ’ਚ ਸਰਕਾਰ ਨੂੰ ਐੱਨ.ਆਰ.ਆਈਜ਼ ਦਾ ਸਾਥ ਮਿਲਣ ਲੱਗਾ ਹੈ। ਵਿਦੇਸ਼ਾਂ ’ਚ ਰਹਿਣ ਵਾਲੇ ਪੰਜਾਬ ਦੇ ਲੋਕਾਂ ਨੇ ਪਿੰਡ, ਹਸਪਤਾਲਾਂ ਅਤੇ ਸਕੂਲਾਂ ਨੂੰ ਗੋਦ ਲੈਣ ਦੀ ਇੱਛਾ ਪ੍ਰਗਟ ਕੀਤੀ ਹੈ। ਮੁੱਖ ਮੰਤਰੀ ਮਾਨ ਨੂੰ ਇਸ ਲਈ ਕਈ ਫ਼ੋਨ ਵੀ ਆ ਚੁੱਕੇ ਹਨ। ਹੁਣ ਤੱਕ ਮੁੱਖ ਮੰਤਰੀ ਨੂੰ ਕੈਨੇਡਾ, ਟੋਰਾਂਟੋ, ਕੈਲੀਫੋਰਨੀਆ, ਸਿਡਨੀ ਅਤੇ ਆਕਲੈਂਡ ਤੋਂ ਐੱਨ.ਆਰ.ਆਈਜ਼ ਨੇ ਫ਼ੋਨ ਕਰ ਕੇ ਆਪਣੀ ਇਸ ਇੱਛਾ ਨੂੰ ਪ੍ਰਗਟ ਕਰ ਚੁੱਕੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ ਭਾਜਪਾ ਦਾ 'ਆਪ' ਖ਼ਿਲਾਫ਼ ਹੱਲਾ ਬੋਲ

ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਤਹਿਤ ਐੱਨ.ਆਰ.ਆਈਜ਼ ਪੰਜਾਬ ’ਚ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ’ਚ ਮਹੱਵਤਪੂਰਨ ਭੂਮਿਕਾ ਨਿਭਾ ਸਕਦੇ ਹਨ। ਮੁੱਖ ਮੰਤਰੀ ਕਈ ਜਨਤਕ ਮੰਚਾਂ ਤੋਂ ਇਹ ਸੰਕੇਤ ਦੇ ਚੁੱਕੇ ਹਨ ਕਿ ਉਨ੍ਹਾਂ ਦੀ ਪਾਰਟੀ ਐੱਨ.ਆਰ.ਆਈਜ਼ ਦੇ ਨਾਲ ਕਿਵੇਂ ਕੰਮ ਕਰੇਗੀ। ਮੁੱਖ ਮੰਤਰੀ ਨੇ ਹਾਲ ਹੀ ’ਚ ਕਿਹਾ ਸੀ ਕਿ ਅਸੀਂ ਮਾਫੀਆ ਸ਼ਾਸਨ ਨੂੰ ਖ਼ਤਮ ਕਰਨ ਅਤੇ ਆਪਣੇ ਬਜਟ ’ਚ ਸੁਧਾਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਐੱਨ.ਆਰ.ਆਈਜ਼ ਦੇ ਬਹੁਤ ਫੋਨ ਆ ਰਹੇ ਹਨ ਕਿ ਅਸੀਂ ਪਿੰਡ ਅਤੇ ਸਕੂਲ ਨੂੰ ਗੋਦ ਲੈਣਾ ਚਾਹੁੰਦੇ ਹਾਂ, ਅਸੀਂ ਹਸਪਤਾਲਾਂ ਨੂੰ ਗੋਦ ਲੈਣਾ ਚਾਹੁੰਦੇ ਹਾਂ। ਅਜਿਹਾ ਇਸ ਲਈ ਹੈ ਕਿਉਂਕਿ ‘ਆਪ’ ਸਰਕਾਰ ’ਤੇ ਲੋਕਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦੇ ਪੈਸਿਆਂ ਦੀ ਦੁਰਵਰਤੋਂ ਨਹੀਂ ਹੋਵੇਗੀ। ਅਜਿਹੇ ’ਚ ਪੰਜਾਬ ’ਚ ਵੱਧਦੇ ਐੱਨ.ਆਰ.ਆਈਜ਼ ਭਾਈਚਾਰੇ ਦਾ ਸਮਰਥਨ ਪਾਰਟੀ ਲਈ ਇਕ ਸੁਨਿਹਰੀ ਮੌਕਾ ਹੋ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News