ਆਸਟ੍ਰੇਲੀਆ ਭੇਜਣ ਦੇ ਨਾਮ ''ਤੇ 3.75 ਲੱਖ ਦੀ ਠੱਗੀ

10/30/2019 11:03:02 PM

ਲੁਧਿਆਣਾ,(ਰਿਸ਼ੀ)- ਆਸਟ੍ਰੇਲੀਆ ਭੇਜਣ ਦੇ ਨਾਮ 'ਤੇ 3 ਲੱਖ 75 ਹਜ਼ਾਰ ਦੀ ਠੱਗੀ ਮਰਨ ਦੇ ਦੋਸ਼ ਵਿਚ ਡਵੀਜ਼ਨ ਨੰ. 8 ਦੀ ਪੁਲਸ ਨੇ ਗੁਰਜੀਤ ਸਿੰਘ ਨਿਵਾਸੀ ਸਾਹਨੇਵਾਲ ਦੀ ਸ਼ਿਕਾਇਤ 'ਤੇ ਸੁਖਜਿੰਦਰ ਸਿੰਘ ਨਿਵਾਸੀ ਨਵਾਂ ਸ਼ਹਿਰ ਤੇ ਅਰਜਨ ਵਰਮਾ ਨਿਵਾਸੀ ਜਮਾਲਪੁਰ ਦੇ ਖਿਲਾਫ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਗੁਰਮੀਤ ਸਿੰਘ ਦੇ ਅਨੁਸਾਰ ਪੁਲਸ ਨੂੰ 8 ਮਈ 2019 ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਨੇ ਦੱਸਿਆ ਕਿ ਉਕਤ ਦੋਸ਼ੀ ਨੇ ਆਸਟ੍ਰੇਲੀਆ ਵਿਚ ਪੀ.ਆਰ ਦਿਵਾਉਣ ਦੇ ਨਾਮ 'ਤੇ ਉਪਰੋਕਤ ਨਗਦੀ ਲਈ ਸੀ ਪਰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।

Bharat Thapa

This news is Content Editor Bharat Thapa