ਲੜਕੀਆਂ ਨੂੰ ਅੱਗੇ ਲਿਆਉਣਾ ਸਮੇਂ ਦੀ ਮੁੱਖ ਲੋੜ : ਗੁਰਪ੍ਰੀਤ ਕੌਰ ਗਾਗੋਵਾਲ

10/11/2019 8:09:35 PM

ਮਾਨਸਾ, (ਮਿੱਤਲ)— ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਮਾਨਸਾ ਜ਼ੋਨ ਦਾ ਖੇਤਰੀ ਯੁਵਕ ਤੇ ਲੋਕ ਮੇਲੇ ਦੇ ਅੱਜ ਦੂਸਰੇ ਦਿਨ ਡਾ. ਪਰਮਵੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਓਮਰਾਓ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਦਿ ਪ੍ਰਧਾਨਗੀ ਮੰਡਲ 'ਚ ਸ਼ਾਮਿਲ ਹੋਏ। ਜਦਕਿ ਮੁੱਖ ਮਹਿਮਾਨ ਸਾਬਕਾ ਮੰਤਰੀ ਸਵ. ਸ਼ੇਰ ਸਿੰਘ ਗਾਗੋਵਾਲ ਦੀ ਨੂੰਹ ਗੁਰਪ੍ਰੀਤ ਕੌਰ ਗਾਗੋਵਾਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸ਼ਾਮਲ ਹੋਏ। ਸ਼ੁਕੱਰਵਾਰ ਦੂਸਰੇ ਦਿਨ ਦੇ ਮੁਕਾਬਲੇ 'ਚ ਨਾਟਕ, ਮੁਮੀਕਰੀ, ਸ਼ੰਮੀ, ਲੁੱਡੀ, ਮਲਵਈ ਗਿੱਧਾ, ਕਵੀਸਰੀ, ਲੋਕ ਖੇਡਾਂ ਤੇ ਪੀੜ੍ਹੀ ਬੁਨਣ ਆਦਿ ਮੁਕਾਬਲਿਆਂ 'ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।

PunjabKesari
ਇਸ ਮੌਕੇ ਗੁਰਪ੍ਰੀਤ ਕੌਰ ਗਾਗੋਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਯੁਵਕ ਮੇਲੇ ਸਾਡੀ ਨੌਜਵਾਨ ਪੀੜ੍ਹੀ ਲਈ ਰਾਹ ਦਸੇਰਾ ਬਣਦੇ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਅਜੋਕੇ ਸਮੇਂ ਵਿੱਚ ਹਰ ਖੇਤਰ ਵਿੱਚ ਅੱਗੇ ਹਨ। ਪਰ ਉਨ੍ਹਾਂ ਨੂੰ ਅੱਗੇ ਲਿਆਉਣ ਦੀ ਸਮੇਂ ਦੀ ਮੁੱਖ ਲੋੜ ਹੈ। ਡਾ. ਪਰਮਵੀਰ ਸਿੰਘ, ਡਾ. ਓਮਰਾਓ ਸਿੰਘ ਨੇ ਕਾਲਜ ਦੀ ਪ੍ਰਿੰਸੀਪਲ ਡਾ. ਬਰਿੰਦਰ ਕੌਰ ਨੂੰ ਜਿੱਥੇ ਮੇਲੇ ਦੇ ਵਧੀਆ ਪ੍ਰਬੰਧਾਂ ਦੀ ਵਧਾਈ ਦਿੱਤੀ। ਉੱਥੇ ਹੀ ਕਾਲਜ ਲਈ ਹੋਰ ਕਾਰਜ ਕਰਨ ਲਈ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ ਵਲੋਂ ਹਰ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਪਹੁੰਚੇ ਵਿਸ਼ੇਸ਼ ਮਹਿਮਾਨਾਂ ਨੂੰ ਡਾ. ਬਰਿੰਦਰ ਕੌਰ ਨੇ ਜਿੱਥੇ ਜੀ ਆਇਆਂ ਕਿਹਾ । ਉੱਥੇ ਉਨ੍ਹਾਂ ਨੂੰ ਪੌਦੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਭਾਈ ਬਹਿਲੋ ਖਾਲਸਾ ਗਰਲਜ਼ ਕਾਲਜ ਫਫੜੇ ਭਾਈਕੇ ਦੇ ਪ੍ਰਿੰਸੀਪਲ ਸੁਖਦੇਵ ਸਿੰਘ, ਯੂਨੀਵਰਸਿਟੀ ਕਾਲਜ ਬਹਾਦਰਪੁਰ ਦੇ ਪ੍ਰਿੰਸੀਪਲ ਬਲਦੇਵ ਸਿੰਘ ਦੋਦੜਾ, ਐੱਸ.ਕੇ.ਡੀ ਗਰਲਜ਼ ਕਾਲਜ ਮਾਨਸਾ ਦੀ ਪ੍ਰਿੰਸੀਪਲ ਜਗਮੋਹਨੀ ਗਾਬਾ, ਪ੍ਰੋਫੈਸਰ ਸੁਪਨਦੀਪ ਕੌਰ, ਪ੍ਰਿੰਸੀਪਲ ਮੱਘਰ ਸਿੰਘ, ਡਾ. ਜਸਵਿੰਦਰ ਕੌਰ, ਡਾ. ਜਸਪਾਲ ਸਿੰਘ, ਡਾ. ਬੱਲਮ ਲੀਂਬਾ, ਡੀ. ਐੱਮ. ਕੋਆਪਰੇਟਿਵ ਬੈਂਕ ਮਾਨਸਾ ਵਿਸ਼ਾਲ ਗਰਗ, ਪ੍ਰੋਫੈਸਰ ਮਨਰੀਤ ਸਿੱਧੂ, ਪ੍ਰੋਫੈਸਰ ਹਰਿੰਦਰ ਕੌਰ, ਪ੍ਰੋ. ਮਨਦੀਪ ਕੌਰ, ਡਾ. ਸਰਬਜੀਤ ਕੌਰ, ਪਰਮਜੀਤ ਕੌਰ ਸੋਹਲ, ਏਕਮਜੀਤ ਸਿੰਘ ਸੋਹਲ, ਪ੍ਰੋਫੈਸਰ ਰਵਿੰਦਰ ਸਿੰਘ, ਪ੍ਰੋਫੈਸਰ ਰਵਿੰਦਰ ਬਾਲਾ, ਪਰਮਜੀਤ ਸਿੰਘ ਵਿਰਦੀ ਬੁਢਲਾਡਾ, ਕਰਨੈਲ ਸਿੰਘ ਬੈਰਾਗੀ, ਪ੍ਰੋ. ਸਤਗੁਰ ਸਿੰਘ ਬੁਢਲਾਡਾ, ਪੰਜਾਬ ਪੁਲਸ ਦੇ ਪ੍ਰਸਿੱਧ ਬੁਲਾਰੇ ਬਲਵੰਤ ਸਿੰਘ ਭੀਖੀ, ਐੱਸ.ਪੀ. ਧਰਮ ਸਿੰਘ ਤੋਂ ਇਲਾਵਾ ਹੋਰ ਵੀ ਬੁੱਧੀਜੀਵ ਤੇ ਕਲਾਕਾਰ ਇਸ ਮੇਲੇ 'ਚ ਸ਼ਾਮਲ ਹੋਏ ਅਤੇ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਜੋਹਰ ਦਿਖਾਏ। ਜ਼ਿਕਰਯੋਗ ਇਹ ਹੈ ਕਿ ਇਹ ਮੇਲੇ ਦੀ ਜਿੱਥੇ ਚਹੁੰ ਪਾਸੇ ਸ਼ਲਾਘਾ ਹੋ ਰਹੀ ਹੈ। ਇੱਥੇ ਆਏ ਵਿਦਿਆਰਥੀ ਅਤੇ ਮਹਿਮਾਨ ਇਹ ਮਹਿਸੂਸ ਕਰ ਰਹੇ ਸੀ ਕਿ ਉਹ ਪਟਿਅਲਾ ਯੂਨੀਵਰਸਿਟੀ 'ਚ ਪ੍ਰੋਗਰਾਮ ਦੇਖ ਰਹੇ ਹਾਂ।


KamalJeet Singh

Content Editor

Related News