ਆਈਫੋਨ ਖੋਹਣ ਵਾਲਾ ਪੁਲਸ ਨੇ ਕੀਤਾ ਕਾਬੂ, ਇਕ ਫ਼ਰਾਰ

01/27/2023 6:26:34 PM

ਬੁਢਲਾਡਾ (ਬਾਂਸਲ)- ਸਥਾਨਕ ਸ਼ਹਿਰ ਅੰਦਰ ਹੇਅਰ ਡਰੈਸਰ ਦੀ ਦੁਕਾਨ ਤੋਂ ਬਾਹਰ ਆ ਰਹੇ ਇਕ ਵਿਅਕਤੀ ਤੋਂ ਆਈਫੋਨ ਖੋਹਣ ਵਾਲੇ ਦੋ ਵਿਅਕਤੀਆਂ ਦੀ ਸ਼ਨਾਖਤ ਕਰਦਿਆਂ ਇਕ ਨੂੰ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਮਿਲਿਆ ਹੈ। ਐੱਸ.ਐੱਚ.ਓ. ਥਾਣਾ ਸਿਟੀ ਬੂਟਾ ਸਿੰਘ ਨੇ ਦੱਸਿਆ ਕਿ ਰੇਕੀ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਕੁਲੈਹਿਰੀ ਨੇ ਕਿਹਾ ਕਿ 25 ਜਨਵਰੀ ਨੂੰ ਗੱਗੀ ਹੇਅਰ ਡਰੈਸਰ ਦੀ ਦੁਕਾਨ ਤੋਂ ਬੱਸ ਸਟੈਂਡ ਵੱਲ ਆ ਰਹੇ ਨੇੜੇ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਵਾਲੀ ਗਲੀ ਵਿੱਚੋਂ 2 ਮੋਟਰ ਸਾਈਕਲ 'ਤੇ ਵਿਅਕਤੀ ਆ ਰਹੇ ਸੀ। ਇਸ ਦੌਰਾਨ ਪਿਛਲੀ ਸੀਟ 'ਤੇ ਬੈਠਾ ਵਿਅਕਤੀ ਫੋਨ ਖੋਹ ਕੇ ਫ਼ਰਾਰ ਹੋ ਗਿਆ। 

ਇਹ ਵੀ ਪੜ੍ਹੋ- ਕੇਜਰੀਵਾਲ ਦੀ ਪੰਜਾਬੀਆਂ ਨੂੰ ਅਪੀਲ, ਇਕ-ਇਕ ਮੁਹੱਲਾ ਕਲੀਨਿਕ ਤੇ ਸਕੂਲ ਬਣਾਉਣ ਦੀ ਲਓ ਜ਼ਿੰਮੇਵਾਰੀ

ਪੁਲਸ ਨੇ ਕੁਝ ਘੰਟਿਆਂ ਬਾਅਦ ਹੀ ਮਾਮਲੇ ਦੀ ਜਾਂਚ ਕਰਦਿਆਂ ਦੋ ਵਿਅਕਤੀ ਜਗਦੀਸ਼ ਅਤੇ ਬਿੱਟੂ ਸਿੰਘ ਵਾਸੀ ਬੁਢਲਾਡਾ ਨਾਮਜਦ ਕੀਤਾ। ਜਿਨ੍ਹਾਂ 'ਚੋਂ ਜਗਦੀਸ਼ ਜੋਨੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋ ਮੋਬਾਇਲ ਬਰਾਮਦ ਕਰ ਲਿਆ। ਜਦੋਂ ਕਿ ਉਸਦਾ ਸਾਥੀ ਬਿੱਟੂ ਦੀ ਭਾਲ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

Shivani Bassan

This news is Content Editor Shivani Bassan