ਸਿਹਤ ਵਿਭਾਗ ਨੇ ਨਸ਼ਟ ਕਰਵਾਈ 50 ਕਿੱਲੋ ਸ਼ੱਕੀ ਮਠਿਆਈ

10/22/2019 7:49:30 PM

ਮੋਗਾ, (ਸੰਦੀਪ)– ਜ਼ਿਲਾ ਸਿਹਤ ਵਿਭਾਗ ਦੇ ਫੂਡ ਬ੍ਰਾਂਚ ਅਧਿਕਾਰੀਆਂ ਵੱਲੋਂ ਤਿਉਹਾਰੀ ਸੀਜ਼ਨ ਨੂੰ ਦੇਖਦਿਆਂ ਜ਼ਿਲੇ ਦੇ ਵੱਖ-ਵੱਖ ਕਸਬਿਆਂ ’ਚ ਸਥਿਤ ਮਠਿਆਈ ਦੀਆਂ ਦੁਕਾਨਾਂ ’ਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਟੀਮ ਵੱਲੋਂ ਇਕ ਹਲਵਾਈ ਦੀ ਦੁਕਾਨ ਤੋਂ ਬਰਾਮਦ ਕੀਤੀ ਗਈ ਨਾਨ-ਪਰਮੀਟਿਡ ਰੰਗਾਂ ਦੇ ਇਸਤੇਮਾਲ ਅਤੇ ਸ਼ੱਕੀ 50 ਕਿਲੋਗ੍ਰਾਮ ਮਠਿਆਈ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ। ਅਸਿਸਟੈਂਟ ਫੂਡ ਕਮਿਸ਼ਨਰ ਹਰਪ੍ਰੀਤ ਕੌਰ ਅਤੇ ਜ਼ਿਲਾ ਫੂਡ ਸੇਫਟੀ ਅਫਸਰ ਜਤਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮਠਿਆਈ ਸੁਟਵਾਉਣ ਦੇ ਨਾਲ-ਨਾਲ ਉਨ੍ਹਾਂ ਵੱਲੋਂ ਵੱਖ-ਵੱਖ ਦੁਕਾਨਾਂ ’ਤੇ ਕੀਤੀ ਗਈ ਚੈਕਿੰਗ ਦੌਰਾਨ ਚਾਰ ਸ਼ੱਕੀ ਮਠਿਆਈਆਂ ਦੇ ਸੈਂਪਲ ਵੀ ਭਰੇ ਗਏ ਹਨ।PunjabKesariਉਨ੍ਹਾਂ ਵੱਲੋਂ ਅੱਜ ਇਸ ਕਾਰਵਾਈ ਦੌਰਾਨ ਮਠਿਆਈਆਂ ਤਿਆਰ ਕਰਨ ਵਾਲੀਆਂ ਵਰਕਸ਼ਾਪਾਂ ’ਤੇ ਵੀ ਚੈਕਿੰਗ ਕੀਤੀ ਗਈ ਅਤੇ ਵੱਖ-ਵੱਖ ਨਾਮੀ ਹਲਵਾਈਆਂ ਨੂੰ ਮਠਿਆਈਆਂ ਤਿਆਰ ਕਰਨ ਵਾਲੀਆਂ ਥਾਵਾਂ ’ਤੇ ਸਾਫ-ਸਫਾਈ ਦੇ ਪੁਖਤਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਅਤੇ ਵਧੀਆ ਕੁਆਲਿਟੀ ਦਾ ਸਾਮਾਨ ਇਸਤੇਮਾਲ ਕਰ ਕੇ ਹੀ ਮਠਿਆਈਆਂ ਤਿਆਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।


Bharat Thapa

Content Editor

Related News