ਸਰਗਰਮ ਚੋਰ ਗਿਰੋਹ ਵਲੋਂ ਮੋਟਰਾਂ ਦੀਆਂ ਕੇਬਲਾਂ ਚੋਰੀ

08/14/2020 5:57:12 PM

ਭਵਾਨੀਗੜ੍ਹ (ਕਾਂਸਲ) - ਸਥਾਨਕ ਸ਼ਹਿਰ ਨੇੜਲੇ ਪਿੰਡ ਕਪਿਆਲ ਵਿਖੇ ਬੀਤੀ ਰਾਤ ਚੋਰ ਗਿਰੋਹ ਦੇ ਮੈਂਬਰਾਂ ਵਲੋਂ 5 ਕਿਸਾਨਾਂ ਦੇ ਖੇਤਾਂ ’ਚੋਂ ਮੋਟਰਾਂ ਦੀਆਂ ਕੇਬਲਾਂ ਚੋਰੀ ਕਰਕੇ ਰਫੂ ਚੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਕਪਿਆਲ ਦੇ ਕਿਸਾਨ ਮਾਸਟਰ ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਨ੍ਹਾਂ ਪਿੰਡ ਕਪਿਆਲ ਤੋਂ ਰੇਤਗੜ੍ਹ ਨੂੰ ਜਾਂਦੀ ਸੜਕ ਉਪਰ ਸਥਿਤ ਆਪਣੇ ਖੇਤ ਜਾ ਕੇ ਫ਼ਸਲ ਨੂੰ ਪਾਣੀ ਲਗਾਉਣ ਲਈ ਮੋਟਰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਕਿ ਮੋਟਰ ਦੀ ਬਿਜਲੀ ਸਪਲਾਈ ਵਾਲੀ ਤਾਰ ਗਾਇਬ ਸੀ। ਉਨ੍ਹਾਂ ਦੱਸਿਆ ਕਿ ਚੋਰ ਰਾਤ ਸਮੇਂ ਉਸ ਦੀ ਮੋਟਰ ਤੋਂ 60 ਫੁੱਟ ਦੇ ਕਰੀਬ ਕੇਬਲ ਵੱਢ ਕੇ ਲੈ ਗਏ।  ਉਨ੍ਹਾਂ ਦੱਸਿਆ ਕਿ ਇਸ ਘਟਨਾ ਦਾ ਪਤਾ ਚਲਦਿਆਂ ਹੀ ਜਦੋਂ ਉਸ ਦੇ ਆਸ-ਪਾਸ ਦੇ ਖੇਤਾਂ ਵਾਲੇ ਹੋਰ ਕਿਸਾਨਾਂ ਨੇ ਆਪਣੀਆਂ ਮੋਟਰਾਂ ਦੀ ਜਾਂਚ ਕੀਤੀ। ਤਾਂ ਇਥੇ ਦੇਖਿਆ ਕਿ ਚੋਰ ਸਤਿਗੁਰ ਸਿੰਘ ਦੇ ਖੇਤ ’ਚੋਂ 100 ਫੁੱਟ, ਗੁਰਧਿਆਨ ਸਿੰਘ ਅਤੇ ਸਤਨਾਮ ਸਿੰਘ ਦੋਵਾਂ ਦੇ ਖੇਤਾਂ ’ਚੋਂ 60-60 ਫੁੱਟ ਅਤੇ ਅਮਰਜੀਤ ਸਿੰਘ ਦੇ ਖੇਤ ਚੋਂ 40 ਫੁੱਟ ਕੇਬਲ ਵੱਢ ਕੇ ਇਸ ’ਚੋਂ ਤਾਂਬਾ ਚੋਰੀ ਕਰਕੇ ਲੈ ਗਏ ਹਨ।

ਛੱਲੀਆਂ ਹੋਈਆਂ ਤਾਰਾਂ ਦੀ ਪਲਾਸਟਿਕ ਵਾਲਾ ਉਪਰੀ ਹਿੱਸਾ ਖੇਤਾਂ ’ਚ ਹੀ ਡਿੱਗਿਆ ਪਿਆ ਸੀ। ਜਿਸ ਤੋਂ ਇਹ ਵੀ ਸਾਫ ਹੋ ਜਾਂਦਾ ਹੈ ਚੋਰ ਇਸ ਘਟਨਾਂ ਪੂਰ ਤਰ੍ਹਾਂ ਬੇਖੋਫ਼ ਹੋ ਕੇ ਅੰਜਾਮ ਦੇ ਕੇ ਗਏ ਹਨ। ਕਿਸਾਨਾਂ ਨੇ ਦੱਸਿਆ ਕਿ ਇਸ ਘਟਨਾ ’ਚ ਹਰ ਕਿਸਾਨ ਦੀਆਂ 6 ਤੋਂ 8 ਹਜਾਰ ਰੁਪਏ ਦੀਆਂ ਕੇਬਲਾਂ ਤਾਂ ਚੋਰੀ ਹੋ ਚੁੱਕੀਆਂ ਹਨ। ਹੁਣ ਮਿਸਤਰੀ ਦੀ ਲੇਬਰ ਤੋਂ ਇਲਾਵਾ ਇਨ੍ਹੇ ਰੁਪਏ ਹੋਰ ਖਰਚ ਕਰਕੇ ਨਵੀਆਂ ਕੇਬਲਾਂ ਪਾਉਣੀਆਂ ਪੈਣ ਕਾਰਨ ਕਿਸਾਨਾਂ ਦਾ ਹਾਜਰਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਪਾਣੀ ਸਮੇਂ ਸਿਰ ਨਾ ਮਿਲਣ ਕਾਰਨ ਜੋ ਫ਼ਸਲ ਦਾ ਨੁਕਸਾਨ ਹੋਵੇਗਾ ਉਹ ਵੱਖਰਾ ਹੈ। ਜਦੋਂ ਕਿ ਚੋਰਾਂ ਨੂੰ ਇਨ੍ਹਾਂ ਸਾਰੀਆਂ ਕੇਬਲਾਂ ਦੇ ਮਾਤਰ 1 ਹਜਾਰ ਰੁਪਏ ਹੀ ਮਿਲਣਗੇ। ਕਿਸਾਨਾਂ ਨੇ ਜ਼ਿਲ੍ਹਾ ਪੁਲਸ ਮੁਖੀ ਤੋਂ ਮੰਗ ਕੀਤੀ ਕਿ ਪਿੰਡਾਂ ’ਚ ਰਾਤ ਸਮੇਂ ਪੁਲਸ ਦੀ ਗਸ਼ਤ ਤੇਜ ਕੀਤੀ ਜਾਵੇ ਅਤੇ ਨਸ਼ਾਂ ਤਸਕਰਾਂ ਦੀ ਜਾਣਕਾਰੀਆਂ ਦੇਣ ਵਾਲੇ ਖਾਸ਼ ਮੁਖਬਰਾਂ ਦੀ ਤਰ੍ਹਾਂ ਉਨ੍ਹਾਂ ਦੀ ਮੱਦਦ ਨਾਲ ਕੋਈ ਵਿਸ਼ੇਸ਼ ਅਭਿਆਨ ਚਲਾ ਕੇ ਇਸ ਗਿਰੋਹ ਨੂੰ ਜਲਦ ਕਾਬੂ ਕੀਤਾ ਜਾਵੇÍ ਕਿਉਂਕਿ ਇਸ ਗਿਰੋਹ ਵੱਲੋਂ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਦੇ ਨਾਲ-ਨਾਲ ਟ੍ਰਾਂਸਫਾਰਮਰਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਕਾਂਗਰਸ ਸਰਕਾਰ ਦੀ ਹਮਾਇਤ 'ਤੇ ਚਲਦੀ ਡਿਸਟਿਲਰੀ ਕਾਰਨ ਵਾਪਰਿਆ ਵੱਡਾ ਹਾਦਸਾ : 


Harinder Kaur

Content Editor

Related News