ਕਬਾੜ ਦੀ ਦੁਕਾਨ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸਵਾਹ

05/06/2021 8:13:07 PM

ਭਾਦਸੋਂ (ਅਵਤਾਰ)-ਭਾਦਸੋਂ-ਅਮਲੋਹ ਸੜਕ ’ਤੇ ਚਹਿਲ ’ਚ ਏਕਮ ਪੈਲੇਸ ਦੇ ਨਜ਼ਦੀਕ ਬਲਦੇਵ ਕੁਮਾਰ ਮਿੱਠੂ ਕਬਾੜੀਏ ਦੀ ਕਬਾੜ ਦੀ ਦੁਕਾਨ ਨੂੰ ਸ਼ਾਮ 4 ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ, ਜਿਸ ਨਾਲ ਵੱਡੀ ਮਾਤਰਾ ’ਚ ਕੰਡਮ ਗੱਡੀਆਂ ਸਮੇਤ ਪੁਰਾਣੇ ਟਾਇਰਾਂ ਤੇ ਹੋਰ ਸਾਮਾਨ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ । ਇਸ ਦੀ ਸੂਚਨਾ ਮਿਲਦੇ ਹੀ ਥਾਣਾ ਭਾਦਸੋਂ ਦੇ ਮੁਲਾਜ਼ਮ ਅਤੇ ਗੋਬਿੰਦਗੜ੍ਹ, ਨਾਭਾ ਤੋਂ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਪਿੰਡ ਵਾਸੀਆਂ ਅਤੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਅੱਗ ’ਤੇ ਕਾਬੂ ਪਾਇਆ ਤੇ ਜਾਨੀ ਨੁਕਸਾਨ ਤੋਂ ਬਚਾਅ ਕਰ ਲਿਆ।

ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ । ਦੁਕਾਨ ਮਾਲਕ ਬਲਦੇਵ ਕੁਮਾਰ ਮਿੱਠੂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਅੱਗ ਨਾਲ ਵੱਡੀ ਮਾਤਰਾ ’ਚ ਉਸ ਵੱਲੋਂ ਖ੍ਰੀਦੀਆਂ ਕੰਡਮ ਗਡੀਆਂ, ਪੁਰਾਣੇ ਟਾਇਰਾਂ ਸਮੇਤ ਹੋਰ ਸਾਮਾਨ ਸੜ ਕੇ ਸਵਾਹ ਹੋ ਗਿਆ, ਜਿਸ ਨਾਲ ਉਸ ਦੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ।

Manoj

This news is Content Editor Manoj