ਸ਼ਰਾਤਰੀ ਅਨਸਰਾਂ ਨੂੰ ਬਖਸ਼ਿਆਂ ਨਹੀ ਜਾਵੇਗਾ : ਇੰਸਪੈਕਟਰ ਅਭਿਨਵ ਚੌਹਾਨ

09/22/2020 1:23:19 PM

ਮਮਦੋਟ (ਸ਼ਰਮਾਂ, ਧਵਨ, ਹੇਮਨ, ਕਾਲਾ) - ਪੁਲਸ ਥਾਣਾ ਮਮਦੋਟ ਅਧੀਨ ਆਉਂਦੇ ਇਲਾਕੇ ਵਿਚ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਇੰਜਾਮ ਦੇਣ ਵਾਲੇ ਗਲਤ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਖਤੀ ਨਾਲ ਪੇਸ਼ ਆਇਆ ਜਾਵੇਗਾ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਥਾਣਾ ਮਮਦੋਟ ਦੇ ਨਵ ਨਿਯੁਕਤ ਐਸ.ਐਚ.ਓ ਇੰਸਪੈਕਟਰ ਅਭਿਨਵ ਚੌਹਾਨ ਨੇ ਮਮਦੋਟ ਵਿਖੇ ਪਤਵੰਤਿਆਂ ਅਤੇ ਪੱਤਰਕਾਰਾਂ ਦੀ ਪਲੇਠੀ ਮੀਟਿੰਗ ਦੌਰਾਨ ਕੀਤਾ । ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਇਲਾਕੇ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਪੁਲਸ ਥਾਣਾ ਮਮਦੋਟ ਵਿਖੇ ਆਉਣ ਵਾਲੇ ਹਰੇਕ ਪਤਵੰਤੇ ਦਾ ਮਾਣ ਸਤਿਕਾਰ ਕੀਤਾ ਜਾਵੇਗਾ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਹੀ ਅਤੇ ਸੱਚੀ ਜਾਣਕਾਰੀ ਪੁਲਸ ਨੂੰ ਦੇਣ ਤਾਂ ਜੋ ਹਰੇਕ ਵਿਅਕਤੀ ਨੂੰ ਇਨਸਾਫ ਮਿਲ ਸਕੇ । 

ਟਰੈਫਿਕ ਸਮੱਸਿਆਂ ਨੂੰ ਦੇਖਦੇ ਹੋਏ ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਦੁਕਾਨ ਦਾ ਸਮਾਨ ਸੜਕ ਅੱਗੇ ਨਾ ਲਗਾਉਣ ਤਾਂ ਜੋ ਸੜਕ 'ਤੇ ਆਉਣ-ਜਾਣ ਸਮੇਂ ਟਰੈਫਿਕ ਦੀ ਸਮੱਸਿਆ ਤੋਂ ਬਚਿਆ ਜਾ ਸਕੇ । ਉਨ੍ਹਾਂ ਕਿਹਾ ਕਿ ਪੁਲਸ ਹਮੇਸ਼ਾ ਤੁਹਾਡੀ ਆਮ ਜਨਤਾ ਦੀ ਸੇਵਾ ਵਿਚ ਹਾਜ਼ਰ ਹੈ , ਜੇਕਰ ਫਿਰ ਵੀ ਥਾਣੇ ਵਿਚ ਕੰਮ ਕਰਵਾਉਣ ਸਮੇਂ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਸਿੱਧੇ ਉਨ੍ਹਾਂ ਨਾਲ ਰਾਬਤਾ ਕਾਇਮ ਕਰ ਸਕਦੇ ਹਨ । ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਕਾਂਗਰਸੀ ਆਗੂ ਹਰਪਾਲ ਸਿੰਘ ਨੀਟਾ ਸੋਢੀ , ਰਾਜ ਕੁਮਾਰ ਨਾਰੰਗ, ਕੇਵਲ ਕ੍ਰਿਸ਼ਨ (ਵਿੱਪਨ),ਕਾਮਰੇਡ ਹੰਸਾ ਸਿੰਘ, ਹਰਬੰਸ ਸਿੰਘ ਚੈਅਰਮੈਨ ਬਲਾਕ ਸੰਮਤੀ , ਮਹਿੰਦਰ ਸਿੰਘ ਵਧਾਉਣ , ਸਾਦਕ ਰਹੀਮੇ ਕੇ  ਉਤਾੜ , ਵਿਸ਼ੇਸ਼ ਤੌਰ 'ਤੇ ਹਾਜਰ ਸਨ । 

Harinder Kaur

This news is Content Editor Harinder Kaur