ਨਸ਼ੇ ਦੇ ਦੈਂਤ ਨੇ ਇਕ ਹੋਰ ਨੌਜਵਾਨ ਨੂੰ ਲਿਆ ਆਪਣੀ ਗ੍ਰਫਿਤ ''ਚ ਹੋਈ ਮੌਤ

07/02/2019 2:40:19 AM

ਮੁੱਦਕੀ, (ਰੰਮੀ ਗਿੱਲ)– ਚਿੱਟੇ ਨਸ਼ੇ ਦਾ ਦੈਂਤ ਦਿਨੋਂ-ਦਿਨ ਹੀਰੇ ਵਰਗੇ ਨੌਜਵਾਨਾਂ ਨੂੰ ਆਪਣੀ ਗ੍ਰਿਫਤ ’ਚ ਲੈ ਕੇ ਮੌਤ ਦੀ ਨੀਂਦ ਸੁਆ ਰਿਹਾ ਹੈ। ਕਡ਼੍ਹੀ ਵਰਗੇ ਨੌਜਵਾਨ ਦੇਖਦਿਆਂ ਹੀ ਦੇਖਦਿਆਂ ਹੱਡੀਆਂ ਦਾ ਢਾਂਚਾ ਬਣ ਜਾਂਦੇ ਹਨ ਅਤੇ ਚਿੱਟੇ ਨਸ਼ੇ ਦੀ ਓਵਰਡੋਜ਼ ਕਾਰਣ ਆਪਣੀਆਂ ਬੇਸ਼ਕੀਮਤੀ ਜਾਨਾਂ ਗੁਆ ਰਹੇ ਹਨ। ਇਸੇ ਤਰ੍ਹਾਂ ਹੀ ਸਥਾਨਕ ਕਸਬੇ ਦੇ ਲੋਹਾਮ ਰੋਡ ’ਤੇ ਸਥਿਤ ਵਾਰਡ ਨੰਬਰ 1 ਦਾ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਆਪਣੀ ਜ਼ਿੰਦਗੀ ਗੁਆ ਗਿਆ। ਮ੍ਰਿਤਕ ਨੌਜਵਾਨ ਦੇ ਪਿਤਾ ਤਰਸੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸੁਖਜੰਟ ਸਿੰਘ ਉਰਫ ਬੱਬੂ (20 ਸਾਲ) ਚਿੱਟੇ ਨਸ਼ੇ ਦਾ ਆਦੀ ਸੀ ਅਤੇ ਚਿੱਟੇ ਨਸ਼ੇ ਦੀ ਓਵਰਡੋਜ਼ ਹੋਣ ਕਾਰਣ ਉਹ ਬੇਹੋਸ਼ ਹੋ ਗਿਆ ਅਤੇ ਹਸਪਤਾਲ ਲਿਜਾਂਦੇ ਸਨ ਅਤੇ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ। ਪੰਜਾਬ ਭਰ ’ਚ ਚਿੱਟੇ ਨਸ਼ੇ ਕਾਰਨ ਨੌਜਵਾਨਾਂ ਦੀਆਂ ਧਡ਼ਾ-ਧਡ਼ ਹੋ ਰਹੀਆਂ ਮੌਤਾਂ ਕਾਰਣ ਪੰਜਾਬ ਦੇ ਲੋਕ ਗਹਿਰੀ ਚਿੰਤਾ ’ਚ ਹਨ।

Bharat Thapa

This news is Content Editor Bharat Thapa