ਨਜਾਇਜ਼ ਮਾਈਨਿੰਗ ’ਤੇ ਵਿਭਾਗ ਨੇ ਕਸਿਆ ਸ਼ਿਕੰਜਾ, 1 ਦੋਸ਼ੀ ਕਾਬੂ ਦੂਜਾ ਫਰਾਰ

03/27/2022 3:01:02 PM

ਫਰੀਦਕੋਟ (ਦੁਸਾਂਝ) : ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਰੇਤ ਮਾਫ਼ੀਆ ’ਚ ਭਾਜੜ ਪੈ ਚੁਕੀਆਂ ਹਨ ਅਤੇ ਕਾਰਵਾਈ ਦੇ ਡਰ ਤੋਂ ਦੋ ਨੰਬਰ ’ਚ ਚੱਲ ਰਹੀਆਂ ਰੇਤ ਖੱਡਾਂ ਬੰਦ ਹੋ ਚੁੱਕੀਆਂ ਹਨ। ਰੇਤ ਮਾਫੀਆ ਰੂਪੋਸ਼ ਹੋ ਚੁਕਾ ਹੈ । ਦੂਜੇ ਪਾਸੇ ਮਾਈਨਿੰਗ ਵਿਭਾਗ ਵੱਲੋਂ ਵੀ ਪੁਲਸ ਨਾਲ ਮਿਲ ਕੇ ਸਰਗਰਮੀਆਂ ਵਧਾ ਦਿੱਤੀਆਂ ਹਨ ਅਤੇ ਨਜ਼ਾਇਜ਼ ਰੂਪ ’ਚ ਚੱਲ ਰਹੀਆਂ ਖੱਡਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਕਾਰਵਾਈ ਤਹਿਤ ਪੁਲਸ ਵਲੋਂ ਫਰੀਦਕੋਟ ਦੇ ਪਿੰਡ ਕਲੇਰ ਵਿਖੇ ਚੱਲ ਰਹੀ ਅਵੇਧ ਮਾਈਨਿੰਗ ਦੌਰਾਨ ਦੋ ਟਰਾਲੀਆਂ ਰੇਤਾ ਦੀਆਂ ਕਾਬੂ ਕੀਤੀਆਂ ਗਈਆਂ।

ਇਹ ਵੀ ਪੜ੍ਹੋ : CM ਬਣਨ ਤੋਂ ਬਾਅਦ ਪਹਿਲੀ ਵਾਰ ਮਾਨਸਾ ਪਹੁੰਚੇ ਭਗਵੰਤ ਮਾਨ, ਕਿਹਾ ਕਿਸਾਨਾਂ ਦੇ ਦੁੱਖ ਵੰਡਾਉਣ ਆਇਆ ਹਾਂ

ਜਾਣਕਰੀ ਦਿੰਦੇ ਹੋਏ ਥਾਣਾ ਸਦਰ ਮੁਖੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਨਾਲ ਮਿਲ ਕੇ ਨਜਾਇਜ਼ ਰੂਪ ’ਚ ਚੱਲ ਰਹੀਆਂ ਖੱਡਾਂ ’ਤੇ ਰੇਡ ਕੀਤੀ ਗਈ ਜਿਸ ਦੌਰਾਨ ਪਿੰਡ ਕਲੇਰ ਤੋਂ ਦੋ ਰੇਤਾ ਦੀਆਂ ਭਰੀਆਂ ਟਰਾਲੀਆਂ ਜੋ ਨਜਾਇਜ਼ ਰੂਪ ’ਚ ਮਾਈਨਿੰਗ ਕਰ ਲਿਜਾਈਆ ਜਾ ਰਹੀਆਂ ਸੀ, ਕਬਜ਼ੇ ’ਚ ਲਈਆ ਗਈਆਂ ਹਨ। ਪੁਲਸ ਵਲੋਂ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਅਤੇ ਦੂਜਾ ਦੋਸ਼ੀ ਭੱਜਣ ’ਚ ਕਾਮਯਾਬ ਹੋ ਗਿਆ। ਇਨ੍ਹਾਂ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Gurminder Singh

Content Editor

Related News