ਸਿੱਖਿਆ ਵਿਭਾਗ ਨੇ ਸ਼ੁਰੂ ਕੀਤਾ ‘ਵਿੱਦਿਆ ਪ੍ਰਵੇਸ਼’ ਪ੍ਰੋਗਰਾਮ

04/19/2022 3:49:28 PM

ਲੁਧਿਆਣਾ/ਮੋਹਾਲੀ  (ਵਿੱਕੀ, ਨਿਆਮੀਆਂ) : ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪ੍ਰਾਇਮਰੀ ਕਲਾਸਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਹੀ ਯਤਨਾਂ ਤਹਿਤ ਕਲਾਸ ਪਹਿਲੀ ਦੇ ਵਿਦਿਆਰਥੀਆਂ ਨੂੰ ਸਕੂਲੀ ਸਿੱਖਿਆ ਲੈਣ ਦੇ ਸਮਰੱਥ ਬਣਾਉਣ ਲਈ 3 ਮਹੀਨੇ ਦਾ ‘ਵਿੱਦਿਆ ਪ੍ਰਵੇਸ਼’ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮਨੁੱਖੀ ਅਧਿਕਾਰਾਂ ਲਈ ਮੇਰੇ ਬੋਲਣ ਤੋਂ ਕੁਝ ਲੋਕਾਂ ਨੂੰ ਪ੍ਰੇਸ਼ਾਨੀ, ਲੱਭ ਰਹੇ ਮੁੱਦੇ : ਤਨਮਨਜੀਤ ਸਿੰਘ ਢੇਸੀ

ਜਾਣਕਾਰੀ ਦਿੰਦੇ ਹੋਏ ਡੀ. ਜੀ. ਐੱਸ. ਈ. ਪੰਜਾਬ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪਿਛਲੇ 2 ਸਾਲਾਂ ਦੌਰਾਨ ਅਡਮਿਸ਼ਨਾਂ ਤਾਂ ਮਿਲੀਆਂ ਪਰ ਕੋਵਿਡ-19 ਦੀਆਂ ਜ਼ਰੂਰੀ ਪਾਬੰਦੀਆਂ ਕਾਰਨ ਉਨ੍ਹਾਂ ਨੂੰ ਲਗਾਤਾਰ ਸਿੱਖਿਆਦਾਈ ਕਲਾਸਰੂਮ ਦਾ ਮਾਹੌਲ ਨਹੀਂ ਮਿਲ ਸਕਿਆ, ਜਿਸ ਕਾਰਨ ਸੰਭਾਵਨਾ ਜਤਾਈ ਜਾ ਸਕਦੀ ਹੈ ਕਿ ਇਨ੍ਹਾਂ ਬੱਚਿਆਂ ਦੀ ਸਕੂਲੀ ਸਿੱਖਿਆ ਦਾ ਆਧਾਰ ਕਮਜ਼ੋਰ ਰਹੇਗਾ। 3 ਮਹੀਨਾ ਦਾ ‘ਵਿੱਦਿਆ ਪ੍ਰਵੇਸ਼ ’ ਪ੍ਰੋਗਰਾਮ ਇਨ੍ਹਾਂ ਬੱਚਿਆਂ ਦੀ ਸਾਖਰਤਾ ਅਤੇ ਗਿਣਤੀ ਗਿਆਨ ਵਰਗੇ ਮੁੱਢਲੇ ਆਧਾਰ ਨੂੰ ਮਜ਼ਬੂਤ ਕਰਨ ’ਚ ਕਾਫੀ ਕਾਰਗਰ ਸਾਬਿਤ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Anuradha

This news is Content Editor Anuradha