ਪਿੰਡ ਫੱਤੂ ਵਾਲਾ ਵਿਖੇ ਚੋਰੀ ਕਰਨ ਗਏ ਚੋਰ ਦੀ ਹੋਈ ਮੌਤ

09/11/2021 1:30:52 PM

ਫਿਰੋਜ਼ਪੁਰ (ਹਰਚਰਨ,ਬਿੱਟੂ) : ਹਲਕਾ ਦਿਹਾਤੀ (ਫਿਰੋਜ਼ਪੁਰ) ਅਧੀਨ ਆਉਂਦੇ ਪਿੰਡ ਫੱਤੂ ਵਾਲਾ ਵਿਖੇ ਕਿਸੇ ਘਰ ’ਚ ਚੋਰੀ ਕਰਨ ਗਏ ਚੋਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੂਸਾਰ ਨਿੰਮਾ ਪੁੱਤਰ ਛਿੰਦਾ ਵਾਸੀ ਚੰਡੀਗੜ੍ਹ ਵਸਤੀ (ਜੀਆ ਬੱਗਾ) ਜੋ ਨਸ਼ਾ ਕਰਨ ਦਾ ਆਦੀ ਸੀ। ਰਾਤ ਸਮੇਂ ਨੇੜਲੇ ਪਿੰਡ ਫੁੱਤੂ ਵਾਲਾ ਵਿਖੇ ਬਲਜਿੰਦਰ ਕੌਰ ਪਤਨੀ ਜੀਤ ਸਿੰਘ ਦੇ ਘਰ ਚੋਰੀ ਕਰਨ ਗਿਆ ਤਾਂ ਉਥੇ ਹੀ ਉਸ ਦੀ ਮੌਤ ਹੋ ਗਈ। ਮੌਕੇ ’ਤੇ ਥਾਣਾ ਕੁਲਗੜ੍ਹੀ ਦੇ ਐੱਸ. ਐੱਚ. ਓ. ਅਭਿਨਵ ਚੌਹਾਨ ਆਪਣੀ ਪੁਲਸ ਪਾਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ।

ਇਹ ਵੀ ਪੜ੍ਹੋ : ਸੀ. ਬੀ. ਆਈ. ਵੱਲੋਂ 1.30 ਲੱਖ ਦੇ ਰਿਸ਼ਵਤਖੋਰੀ ਕੇਸ ’ਚ 62 ਲੱਖ ਦੀ ਨਕਦੀ ਬਰਾਮਦ

ਐੱਸ. ਐੱਚ. ਓ. ਨੇ ਦੱਸਿਆ ਕਿ ਮੌਤ ਦੇ ਸਹੀ ਕਾਰਾਨਾਂ  ਦਾ ਅਜੇ ਤੱਕ ਪਤਾ ਨਹੀ ਲੱਗ ਸਕਿਆ ਹੈ। ਇਸ ਸਬੰਧੀ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਤੋਂ ਬਆਦ ਹੀ ਪਤਾ ਲੱਗ ਸਕੇਗਾ ਕਿ ਮੌਤ ਕਿਸ ਤਰ੍ਹਾਂ ਹੋਈ ਹੈ।

ਇਹ ਵੀ ਪੜ੍ਹੋ : ਨਾਭਾ ’ਚ ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, ਅੰਗਰੇਜ਼ੀ ਦੇ ਲੈਕਚਰਾਰ ਦੀ ਦਰਦਨਾਕ ਮੌਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News