ਹਾਦਸਿਅਾਂ ’ਚ ਮੋਟਰਸਾਈਕਲ ਸਵਾਰ ਦੀ ਮੌਤ, ਕਈ ਫੱਟੜ

01/13/2019 6:26:08 AM

ਤਲਵੰਡੀ ਭਾਈ/ਮੁੱਦਕੀ, (ਗੁਲਾਟੀ, ਹੈਪੀ)– ਸ਼ਨੀਵਾਰ  ਨੂੰ ਪਿੰਡ ਹਰਾਜ ਤੋਂ ਲੱਲੇ ਰੋਡ ’ਤੇ  ਸਡ਼ਕ ਹਾਦਸੇ ਦੌਰਾਨ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ  ਸੁਖਵਿੰਦਰ ਸਿੰਘ ਉਮਰ 40 ਸਾਲ ਪੁੱਤਰ ਬਚੰਤ ਸਿੰਘ ਵਾਸੀ ਲੁਹਾਮ ਪਿੰਡ ਹਰਾਜ ਤੋਂ  ਲੱਲੇ ਵੱਲ ਨੂੰ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਉਸ ਦੇ ਮੋਟਰਸਾਈਕਲ ਦਾ ਹੈਂਡਲ ਡੋਲ ਗਿਆ, ਜਿਸ ਕਰ ਕੇ ਉਸ ਦਾ ਮੋਟਰਸਾਈਕਲ ਅੱਗੋਂ ਆ ਰਹੇ ਇਕ ਵਾਹਨ ਨਾਲ ਜਾ ਟਕਰਾਇਆ, ਜਿਸ ’ਤੇ ਜ਼ਖਮੀ ਹੋਏ ਸੁਖਵਿੰਦਰ ਸਿੰਘ ਨੂੰ ਫਿਰੋਜ਼ਸ਼ਾਹ ਦੇ ਸਰਕਾਰੀ ਹਸਪਤਾਲ  ’ਚ ਇਲਾਜ ਲਈ ਲਿਜਾਇਆ ਗਿਆ ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਰ ਕੇ ਉਸ ਨੂੰ ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ  ਪਰ ਰਸਤੇ ’ਚ ਹੀ  ਉਹ ਦਮ ਤੋਡ਼ ਗਿਆ। 
 ਅਬੋਹਰ,  (ਜ.ਬ.)–ਹਨੂਮਾਨਗਡ਼੍ਹ ਰੋਡ ਬਾਈਪਾਸ ਤੇ ਬ੍ਰਹਮਰਿਸ਼ੀ ਸਕੂਲ ਦੇ ਨੇਡ਼ੇ ਅੱਜ ਸਵੇਰੇ ਇਕ ਟੈਂਪੂ ਪਲਟਣ ਨਾਲ 6  ਔਰਤਾਂ ਸਣੇ  7 ਲੋਕ ਫੱਟਡ਼ ਹੋ ਗਏ,  ਜਿਨ੍ਹਾਂ ’ਚੋਂ 3  ਅੌਰਤਾਂ ਨੂੰ  ਮੁੱਢਲੇ ਇਲਾਜ  ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ®ਜਾਣਕਾਰੀ ਮੁਤਾਬਕ ਪੱਕਾ ਸੀਡ ਫਾਰਮ ਵਾਸੀ ਨਾਨਕੋ ਬਾਈ, ਕਰਤਾਰ ਕੌਰ, ਸੋਨੂੰ, ਸੀਮਾ, ਕਰਮਜੀਤ ਕੌਰ, ਬੇਅੰਤ ਕੌਰ  ਤੇ ਸੋਮਾ ਰਾਣੀ  ਇਕ ਟੈਂਪੂ ਵਿਚ  ਕਿੰਨੂ ਦੇ ਬਾਗ ’ਚ ਲੇਬਰ ’ਤੇ ਜਾ ਰਹੇ ਸੀ ਕਿ ਜਦ ਉਹ ਹਨੂਮਾਨਗਡ਼੍ਹ ਰੋਡ ਬਾਈਪਾਸ ’ਤੇ ਪਹੁੰਚੇ ਤਾਂ ਟੈਂਪੂ ਬੇਕਾਬੂ ਹੋ ਕੇ ਪਲਟ ਗਿਆ, ਜਿਸ ਨਾਲ ਟੈਂਪੂ ’ਚ ਸਵਾਰ ਸਾਰੇ ਲੋਕ ਫੱਟਡ਼ ਹੋ ਗਏ। ਨੇਡ਼ੇ-ਤੇਡ਼ੇ ਦੇ ਲੋਕਾਂ ਨੇ ਇਨ੍ਹਾਂ ਸਾਰੀਆਂ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ, ਜਿਥੋਂ ਨਾਨਕੋ ਬਾਈ, ਕਰਤਾਰ ਕੌਰ ਤੇ ਕਰਮਜੀਤ ਨੂੰ ਗੰਭੀਰ ਰੂਪ ਨਾਲ ਫੱਟਡ਼ ਹੋਣ ’ਤੇ ਫਰੀਦਕੋਟ ਰੈਫਰ ਕਰ ਕੀਤਾ ਗਿਆ।