ਆਸਮਾਨ ’ਚ ਛਾਏ ਬੱਦਲਾਂ ਨੇ ਕਿਸਾਨਾਂ ਦੀ ਵਧਾਈ ਚਿੰਤਾ

04/16/2021 6:03:04 PM

ਬੁਢਲਾਡਾ (ਬਾਂਸਲ)-ਪਿਛਲੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਪੈ ਰਹੀ ਸੀ ਪਰ ਅੱਜ ਮੌਸਮ ਖੁਸ਼ਗਵਾਰ ਹੋ ਗਿਆ ਹੈ। ਆਸਮਾਨ ’ਚ ਬੱਦਲ ਛਾਏ ਹੋਏ ਹਨ ਤੇ ਠੰਡੀਆਂ ਹਵਾਵਾਂ ਵਗ ਰਹੀਆਂ ਹਨ। ਬਾਰਿਸ਼ ਆਉਣ ਦੇ ਪੂਰੇ ਅਨੁਮਾਨ ਜਤਾਏ ਜਾ ਰਹੇ ਹਨ । ਵਰਣਨਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਗਰਮੀ ਨੇ ਕਹਿਰ ਵਰ੍ਹਾਉਣਾ ਸ਼ੁਰੂ ਕੀਤਾ ਹੋਇਆ ਹੈ ਪਰ ਮੌਸਮ ’ਚ ਆਈ ਤਬਦੀਲੀ ਨੇ ਅੱਜ ਲੋਕਾਂ ਨੂੰ ਥੋੜ੍ਹੀ ਰਾਹਤ ਪ੍ਰਦਾਨ ਕੀਤੀ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਵੱਲੋਂ 16 ਤੋਂ 18 ਅਪ੍ਰੈਲ ਵਿਚਕਾਰ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਗਈ ਸੀ । ਆਸਮਾਨ ’ਚ ਛਾਏ ਬੱਦਲਾਂ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਮਨਾਂ ’ਚ ਡਰ ਪੈਦਾ ਕਰ ਦਿੱਤਾ ਹੈ। ਇਸ ਸਮੇਂ ਖੇਤਾਂ ’ਚ ਕਣਕ ਦੀ ਵਾਢੀ ਜ਼ੋਰਾਂ ’ਤੇ ਹੈ। ਖੇਤਾਂ ’ਚ ਕੰਬਾਈਨਾਂ ਜ਼ਰੀਏ ਕਣਕ ਵੱਢੀ ਜਾ ਰਹੀ ਹੈ, ਅਜਿਹੀ ਹਾਲਤ ’ਚ ਜੇਕਰ ਬਾਰਿਸ਼ ਆਉਂਦੀ ਹੈ ਤਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ।

ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਵਾਢੀ ਦੌਰਾਨ ਬਾਰਿਸ਼ ਹੁੰਦੀ ਹੈ ਤਾਂ ਫ਼ਸਲ ਦਾ ਬਹੁਤ ਨੁਕਸਾਨ ਹੋਵੇਗਾ। ਮੌਸਮ ਵਿਭਾਗ ਦੇ ਸੂਤਰਾਂ ਅਨੁਸਾਰ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ। ਕਿਸਾਨ 16 ਤੋਂ 18 ਅਪ੍ਰੈਲ ਤੱਕ ਵਾਢੀ ਤੋਂ ਪ੍ਰਹੇਜ਼ ਕਰਨ ਪਰ ਅੱਜ ਬੱਦਲਾਂ ਦੀ ਦਸਤਕ ਨੇ ਕਿਸਾਨਾਂ ਲਈ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ।

Anuradha

This news is Content Editor Anuradha