ਮੁੱਖ ਮੰਤਰੀ ਨੇ ਯੂਥ ਕਾਂਗਰਸ ਨੂੰ ਦੱਸਿਆ ਸੂਬੇ ਦਾ ਭਵਿੱਖ: ਚਹਿਲ

02/19/2020 9:13:07 PM

ਮਾਨਸਾ,(ਮਿੱਤਲ)- ਨੌਜਵਾਨ ਵਰਗ ਨੂੰ ਰਾਜਨੀਤੀ ਵਿੱਚ ਆ ਕੇ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਲਾਮਬੰਦ ਕਰਨ ਦਾ ਸੁਨੇਹਾ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਯੂਥ ਕਾਂਗਰਸ ਜਿਲ੍ਹਾ ਮਾਨਸਾ ਕਮੇਟੀ ਦਾ ਉਤਸ਼ਾਹ ਵਧਾਇਆ ਹੈ। ਉਨ੍ਹਾਂ ਚੰਡੀਗੜ੍ਹ ਵਿਖੇ ਪੰਜਾਬ ਯੂਥ ਕਾਂਗਰਸ ਦੀ ਹੋਈ ਤਿੰਨ ਦਿਨਾਂ ਟ੍ਰੇਨਿੰਗ ਵਰਕਸ਼ਾਪ ਦੇ ਆਖਰੀ ਦਿਨ ਯੂਥ ਕਾਂਗਰਸ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਨੌਜਵਾਨ ਦੇਸ਼ ਦੀ ਰੀੜ ਦੀ ਹੱਡੀ ਅਤੇ ਉਨ੍ਹਾਂ ਅੰਦਰ ਕੰਮ ਕਰਨ ਦੀ ਸ਼ਕਤੀ, ਵਿਕਸਤ ਸੋਚ ਅਤੇ ਨੌਜਵਾਨਾਂ ਦੇ ਭਵਿੱਖ ਪ੍ਰਤੀ ਬਹੁਤ ਕੁਝ ਕਰਨ ਦੀ ਤਾਕਤ ਹੁੰਦੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਇਸ ਉਤਸ਼ਾਹ ਤੋਂ ਖੁਸ਼ ਹੋ ਕੇ ਜਿਲ੍ਹਾ ਯੂਥ ਕਾਂਗਰਸ ਕਮੇਟੀ ਮਾਨਸਾ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਭੂਪਾਲ ਨੇ ਵਾਪਸ ਆ ਕੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਨੂੰ ਆਰਥਿਕ ਪੱਖ ਤੋਂ ਮਜਬੂਤ ਬਣਾਉਣ ਦੇ ਰਾਹ ਚੱਲ ਰਹੀ ਹੈ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਪੰਜਾਬ ਦੀਆਂ ਜਾਇਦਾਦਾਂ ਵੇਚੀਆਂ। ਪਰ ਸੂਬੇ ਵਿੱਚ ਨੌਜਵਾਨਾਂ ਦੇ ਭਵਿੱਖ ਅਤੇ ਰੁਜਗਾਰ ਲਈ ਨਵੇਂ ਉਦਯੋਗ ਪੈਦਾ ਨਹੀਂ ਕੀਤੇ। ਪਰ ਕਾਂਗਰਸ ਸਰਕਾਰ ਸੂਬੇ ਨੂੰ ਆਰਥਿਕ ਪੱਖ ਤੋਂ ਲੀਹ ਤੇ ਲਿਆ ਕੇ ਚੋਣਾਂ ਸਮੇਂ ਕੀਤੇ ਲੋਕਾਂ ਨਾਲ ਵਾਅਦੇ ਪੂਰੇ ਕਰਨ ਦੇ ਰਾਹ ਤੁਰ ਪਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਨੌਜਵਾਨਾਂ ਨੂੰ ਆਪਣੇ-ਆਪਣੇ ਜਿਲ੍ਹਿਆਂ ਵਿੱਚ ਜਾ ਕੇ ਕੰਮ ਕਰਨ ਦੀ ਹੱਲਾਸ਼ੇਰੀ ਦਿੰਦਿਆਂ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਲਈ ਸਰਕਾਰ ਅਨੇਕਾਂ ਅਵਸਰ ਪੈਦਾ ਕਰੇਗੀ। ਚਹਿਲ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਇਸ ਹੱਲਾਸ਼ੇਰੀ ਨਾਲ ਯੂਥ ਕਾਂਗਰਸ ਵਿੱਚ ਨਵੀਂ ਜਾਨ ਫੂਕੀ ਗਈ ਹੈ। ਇਸ ਕਰਕੇ ਜਿਲ੍ਹਾ ਯੂਥ ਕਾਂਗਰਸ ਮਾਨਸਾ ਹਰ ਦਿਨ ਪੰਜਾਬ ਸਰਕਾਰ ਅਤੇ ਕਾਂਗਰਸ ਹਾਈਕਮਾਂਡ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੋਰ ਵੀ ਹਿੰਮਤ ਨਾਲ ਕੰਮ ਕਰੇਗੀ। ਇਸ ਮੌਕੇ ਕਾਲਾ ਰੋੜੀ, ਸਰਪੰਚ ਅਮਰੀਕ ਸਿੰਘ ਭੂਪਾਲ, ਦੀਪਾ ਰਾਏਕੋਟੀਆ, ਕੁਲਦੀਪ ਭੂਪਾਲ ਤੋਂ ਇਲਾਵਾ ਹੋਰ ਵੀ ਯੂਥ ਆਗੂ ਮੌਜੂਦ ਸਨ।


Bharat Thapa

Content Editor

Related News