ਜੰਜ਼ੀਰਾਂ ਨਾਲ ਜਕੜੇ ਨੌਜਵਾਨ ਨੇ ਭਗਵੰਤ ਮਾਨ ਨੂੰ ਚਿੱਠੀ ਲਿਖ ਕੀਤੀ ਇਹ ਮੰਗ

04/07/2022 4:04:19 PM

ਸੰਗਰੂਰ (ਪ੍ਰਿੰਸ) : ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਇਹ ਨੌਜਵਾਨ ਕੋਈ ਨਸ਼ੇੜੀ ਨਹੀਂ ਹੈ ਸਗੋਂ ਇਕ ਸਮਾਜਿਕ ਵਰਕਰ ਹੈ ਜੋ ਨਸ਼ੇ ਖ਼ਿਲਾਫ਼ ਪ੍ਰਦਰਸ਼ਨ ਕਰ ਰਿਹਾ ਹੈ। ਅਵਤਾਰ ਸਿੰਘ ਤਾਰਾ ਜੋ ਸੰਗਰੂਰ ਦੇ ਵੱਡੇ ਚੌਕ ’ਚ ਆਪਣੇ ਆਪ ਨੂੰ ਜ਼ੰਜੀਰਾਂ ’ਚ ਜਕੜ ਕੇ ਆਪਣੀਆਂ ਬਾਹਾਂ ’ਤੇ ਮੈਡੀਕਲ ਸੂਈਆਂ ਲਗਾ ਕੇ ਘੁੰਮ ਰਿਹਾ ਹੈ ਅਤੇ ਉਹ ਇਕ ਫਲੈਕਸ ਬੋਰਡ ਕੋਲ ਖੜ੍ਹਾ ਹੈ ਜਿਸ ’ਤੇ ਪੰਜਾਬ ’ਚ ਨਸ਼ੇ ਕਾਰਨ ਮਰ ਰਹੇ ਨੌਜਵਾਨਾਂ ਦੀ ਇਕ ਤਸਵੀਰ ਦਿਖਾਈ ਦੇ ਰਹੀ ਹੈ। ਪੰਜਾਬ ਦੇ ਹਾਲਾਤ ਨੂੰ ਬਿਆਨ ਕਰ ਰਹੀ ਇਸ ਤਸਵੀਰ ’ਚ ਤਾਰਾ ਸਿੰਘ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਵੀ ਇਸੇ ਮੁੱਦੇ ਨੂੰ ਹੱਲ ਕਰਨ ਲਈ ਬਣੀਆਂ ਸਨ ਪਰ ਫ਼ਿਰ ਵੀ ਹਜ਼ਾਰਾਂ ਨੌਜਵਾਨ ਇਸ ਦਲਦਲ ਦੀ ਭੇਟ ’ਚ ਫਸ ਚੁੱਕੇ ਹਨ। ਉਸਨੇ ਇਹ ਫੈਲਕਸ ਆਪਣੇ ਸਰੀਰ ’ਤੇ ਲਗਾਇਆ ਹੈ ਜਿਸ ’ਤੇ ਲਿਖਿਆ ਹੈ ਕਿ ਮੈਂ ਬੀਮਾਰ ਹਾਂ, ਨਸ਼ੇੜੀ ਨਹੀਂ ਹਾਂ ਅਤੇ ਉੱਥੇ ਹੀ ਦੂਸਰੇ ਪਾਸੇ ਲਿਖਿਆ ਹੈ ਕਿ ਮੈਂ ਬੇਰੁਜ਼ਗਾਰ ਹਾਂ, ਚੋਰ ਨਹੀਂ ਹਾਂ।

ਇਹ ਵੀ ਪੜ੍ਹੋ : ‘ਆਪ’ ਵਿਧਾਇਕਾਂ ਨੂੰ ਬੀਬੀਆਂ ਦਾ ਸਵਾਲ: ਸਾਡੇ ਖਾਤਿਆਂ ’ਚ ਕਦੋਂ ਆਉਣਗੇ ਹਜ਼ਾਰ-ਹਜ਼ਾਰ ਰੁਪਏ?

ਤਾਰਾ ਸਿੰਘ ਦਾ ਕਹਿਣਾ ਹੈ ਕਿ ਪੰਜਾਬ ’ਚ ਨਵੀਂ ਸਰਕਾਰ ਬਣੀ ਹੈ ਅਤੇ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਇਹੀਂ ਉਮੀਦ ਕਰਦਾ ਹਾਂ ਕਿ ਉਹ ਨਸ਼ੇ ਖ਼ਿਲਾਫ਼ ਸਖ਼ਤ ਕਦਮ ਚੁੱਕੇ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਜੇਲ੍ਹਾਂ ’ਚ ਭੇਜੇ। ਉਸ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇ ਤਾਂ ਜੋ ਉਹ ਨਸ਼ਿਆਂ ਦੀ ਦਲਦਲ ’ਚ ਨਾ ਫਸ ਸਕਣ। ਤਾਰਾ ਸਿੰਘ ਨੇ ਕਿਹਾ ਕਿ ਬੇਰੁਜ਼ਗਾਰੀ ਕਾਰਨ ਹੀ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਸਰਕਾਰ ਨੂੰ ਇਸ ਮੁੱਦੇ ’ਤੇ ਗੰਭੀਰ ਨਾਲ ਸੋਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਦਾਜ ਦੀ ਭੇਟ ਚੜੀ ਇਕ ਹੋਰ ਵਿਆਹੁਤਾ, ਸਹੁਰਿਆਂ ਤੋਂ ਦੁਖੀ 20 ਸਾਲਾ ਮੁਟਿਆਰ ਨੇ ਦੁਨੀਆ ਨੂੰ ਕਿਹਾ ਅਲਵਿਦਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News