ਕੇਂਦਰ ਸਰਕਾਰ 20 ਲੱਖ ਕਰੋੜ ਦੇ ਰਾਹਤ ਪੈਕੇਜ ਨੂੰ ਕਰੇ ਜਮੀਨੀ ਪੱਧਰ ’ਤੇ ਲਾਗੂ

05/15/2020 1:43:59 AM

ਬਰਨਾਲਾ,  (ਵਿਵੇਕ ਸਿੰਧਵਾਨੀ, ਰਵੀ)- ਕੇਂਦਰ ਸਰਕਾਰ ਨੇ ਦੇਸ਼ ਦੀ ਵਿੱਤੀ ਹਾਲਤ ਨੂੰ ਉੱਚਾ ਚੁੱਕਣ ਲਈ 20 ਲੱਖ ਕਰੋੜ ਰੁਪਏ ਦਾ ਰਾਹਤ ਪੈਕੇਜ ਦਿੱਤਾ ਹੈ। ਉਸਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨਾ ਚਾਹੀਦਾ ਹੈ। ਇਹ ਸ਼ਬਦ ਜ਼ਿਲਾ ਇੰਡਸਟਰੀ ਚੈਂਬਰ ਬਰਨਾਲਾ ਦੇ ਚੇਅਰਮੈਨ ਵਿਜੇ ਗਰਗ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਜ਼ਿਲਾ ਇੰਡਸਟਰੀ ਚੈਂਬਰ ਇਸ ਰਾਹਤ ਪੈਕੇਜ ਦਾ ਸਵਾਗਤ ਕਰਦੀ ਹੈ ਪਰ ਇਸਨੂੰ ਜ਼ਮੀਨੀ ਲੈਵਲ ’ਤੇ ਲਾਗੂ ਹੋਣ ’ਚ ਕਈ ਅੜਚਣਾ ਹਨ। ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਬੈਂਕ ਬਿਨਾਂ ਗਰੰਟੀ ਤੋਂ ਇੰਡਸਟਰੀ ਨੂੰ ਲੋਨ ਦੇਣਗੇ ਪਰ ਬੈਂਕ ਗਰੰਟੀ ਲੈ ਕੇ ਲੋਨ ਦੇਣ ਨੂੰ ਤਿਆਰ ਨਹੀਂ ਹਨ।

ਜੇਕਰ ਸਰਕਾਰ ਨੇ ਇਸ ਫੈਸਲੇ ਨੂੰ ਜ਼ਮੀਨੀ ਲੈਵਲ ’ਤੇ ਲਾਗੂ ਕਰਨਾ ਹੈ ਤਾਂ ਅਫਸਰਸ਼ਾਹੀ ਦੀਆਂ ਨੀਤੀਆਂ ਨੂੰ ਦੂਰ ਰੱਖ ਕੇ ਹੀ ਇਸਨੂੰ ਲਾਗੂ ਕੀਤਾ ਜਾ ਸਕਦਾ ਹੈ। ਕੋਰੋਨਾ ਮਹਾਮਾਰੀ ਦੌਰਾਨ ਸਭ ਤੋਂ ਜ਼ਿਆਦਾ ਨੁਕਸਾਨ ਪੋਲਟਰੀ ਇੰਡਸਟਰੀ ਦਾ ਹੋਇਆ ਹੈ। ਸਰਕਾਰ ਨੂੰ ਇਸ ਇੰਡਸਟਰੀ ਲਈ ਕੋਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਹੈ। ਇੰਡਸਟਰੀ ਨੂੰ ਛੇ ਮਹੀਨਿਆਂ ਦਾ ਵਿਆਜ ਮੁਆਫ ਕਰਨਾ ਚਾਹੀਦਾ ਹੈ ਅਤੇ ਘੱਟ ਵਿਆਜ ’ਤੇ ਅੱਗੇ ਲਈ ਇਸ ਇੰਡਸਟਰੀ ਨੂੰ ਲੋਨ ਦੇਣਾ ਚਾਹੀਦਾ ਹੈ। ਤਾਂ ਕਿ ਇਹ ਇੰਡਸਟਰੀ ਫਿਰ ਤੋਂ ਆਪਣੇ ਪੈਰਾਂ ’ਤੇ ਖੜ੍ਹੀ ਹੋ ਸਕੇ।


Bharat Thapa

Content Editor

Related News