ਜਿਸਮ ਫਰੋਸ਼ੀ ਦਾ ਅੱਡਾ ਚਲਾ ਰਹੇ ਜੋਡ਼ੇ ’ਤੇ ਮਾਮਲਾ ਦਰਜ

06/18/2019 6:10:48 AM

ਮੌਡ਼ ਮੰਡੀ, (ਪ੍ਰਵੀਨ)- ਮੌਡ਼ ਕਲਾਂ ਵਿਖੇ ਲੰਬੇ ਸਮੇਂ ਤੋਂ ਚੱਲ ਰਹੇ ਜਿਸਮ ਫਰੋਸ਼ੀ ਦੇ ਅੱਡੇ ਖਿਲਾਫ਼ ਥਾਣਾ ਮੌਡ਼ ਦੀ ਪੁਲਸ ਨੇ ਡੀ. ਐੱਸ. ਪੀ. ਮੌਡ਼ ਜਸਵੀਰ ਸਿੰਘ ਅਤੇ ਐੱਸ. ਐੱਚ. ਓ. ਮੌਡ਼ ਦਿਲਬਾਗ ਸਿੰਘ ਦੀ ਅਗਵਾਈ ’ਚ ਵੱਡੀ ਕਾਰਵਾਈ ਕਰਦਿਆਂ ਤਿੰਨ ਜੋਡ਼ਿਆਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।

ਡੀ. ਐੱਸ. ਪੀ. ਜਸਵੀਰ ਸਿੰਘ ਨੇ ਦੱਸਿਆ ਕਿ ਪਿੰਡ ਮੌਡ਼ ਕਲਾਂ ਵਿਖੇ ਛੱਪਡ਼ ਦੇ ਨਜ਼ਦੀਕ ਇਕ ਜੋਡ਼ਾ ਬੇਖੌਫ਼ ਜਿਸਮ ਫਰੋਸ਼ੀ ਦਾ ਧੰਦਾ ਚਲਾ ਰਿਹਾ ਸੀ। ਮੁਖਬਰ ਦੀ ਸੂਚਨਾ ਦੇ ਅਾਧਾਰ ’ਤੇ ਅੱਜ ਮੌਡ਼ ਪੁਲਸ ਨੇ ਐੱਸ. ਆਈ. ਗਗਨਦੀਪ ਕੌਰ ਤੇ ਏ. ਐੱਸ. ਆਈ. ਫਰਵਿੰਦਰ ਸਿੰਘ ਪੁਲਸ ਪਾਰਟੀ ਨੂੰ ਨਾਲ ਲੈ ਕੇ ਰੇਡ ਕੀਤੀ ਤਾਂ ਮੌਕੇ ਤੋਂ ਦੇਹ ਵਪਾਰ ਦਾ ਅੱਡਾ ਚਲਾ ਰਹੀ ਰਹੀ ਇਕ ਔਰਤ ਤੇ ਉਸ ਦੇ ਪਤੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਜਾਣਕਾਰੀ ਅਨੁਸਾਰ ਇਸ ਮੌਕੇ ਮੌਜੂਦ ਤਿੰਨ ਜੋਡ਼ਿਆਂ ’ਚੋਂ ਦੋ ਵਿਅਕਤੀਆਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਮੁਸ਼ਤੈਦੀ ਦਿਖਾਉਂਦਿਆਂ ਉਨ੍ਹਾਂ ਨੂੰ ਘੇਰਾ ਪਾ ਕੇ ਗ੍ਰਿਫ਼ਤਾਰ ਕਰ ਲਿਆ। ਇਸ ਗੈਰ-ਕਾਨੂੰਨੀ ਧੰਦੇ ’ਚੋਂ ਮੋਟੀ ਕਮਾਈ ਕਰਨ ਲਈ ਜਿਸਮ ਫਰੋਸ਼ੀ ਦਾ ਅੱਡਾ ਚਲਾ ਰਹੇ ਜੋਡ਼ੇ ਵਲੋਂ ਆਪਣੇ ਘਰ ਨੂੰ ਅੰਦਰੋਂ ਪੂਰੀ ਤਰ੍ਹਾਂ ਸਜਾਇਆ ਹੋਇਆ ਸੀ। ਜਿੱਥੇ ਕਈ ਗੱਦੇ ਅਤੇ ਬਿਸਤਰੇ ਆਦਿ ਲੱਗੇ ਹੋਏ ਸਨ, ਜਿਸ ਤੋਂ ਸਪੱਸ਼ਟ ਹੈ ਕਿ ਇਸ ਅੱਡੇ ’ਤੇ ਕਈ ਜੋਡ਼ਿਆਂ ਦੇ ਰਹਿਣ ਲਈ ਪ੍ਰਬੰਧ ਕੀਤੇ ਹੋਏ ਸਨ। ਸੂਚਨਾ ਅਨੁਸਾਰ ਇਸ ਅੱਡੇ ’ਤੇ ਦੂਰ-ਦੂਰ ਤੋਂ ਵੱਡੀ ਗਿਣਤੀ ’ਚ ਜੋਡ਼ੇ ਪਹੁੰਚਦੇ ਸਨ, ਜਿਸ ’ਤੇ ਪਿੰਡ ਵਾਸੀਆਂ ਨੂੰ ਭਾਰੀ ਇਤਰਾਜ਼ ਵੀ ਸੀ ਪਰ ਕੋਈ ਕਾਰਵਾਈ ਨਹੀਂ ਸੀ ਹੋ ਰਹੀ। ਜ਼ਿਕਰਯੋਗ ਹੈ ਕਿ ਜਿਸਮ ਫਰੋਸ਼ੀ ਦਾ ਇਹ ਅੱਡਾ ਪਿਛਲੇ ਕਰੀਬ 10 ਸਾਲਾਂ ਤੋਂ ਬੇਖੌਫ਼ ਚੱਲ ਰਿਹਾ ਸੀ।

Bharat Thapa

This news is Content Editor Bharat Thapa