ਕਾਰ ਨੇ ਸਡ਼ਕ ਪਾਰ ਕਰ ਰਹੇ ਵਿਅਕਤੀ ਨੂੰ ਮਾਰੀ ਟੱਕਰ, ਮੌਤ

02/16/2020 10:47:53 PM

ਸਾਹਨੇਵਾਲ/ਕੁਹਾਡ਼ਾ,(ਜਗਰੂਪ)- ਥਾਣਾ ਸਾਹਨੇਵਾਲ ਅਧੀਨ ਆਉਂਦੇ ਦਿੱਲੀ ਹਾਈਵੇ ’ਤੇ ਇਕ ਅਣਪਛਾਤੇ ਕਾਰ ਚਾਲਕ ਵੱਲੋਂ ਸਡ਼ਕ ਪਾਰ ਕਰ ਰਹੇ ਇਕ ਹਲਵਾਈ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ’ਚ ਹਲਵਾਈ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਗੌਤਮ ਗੁਪਤਾ ਵਾਸੀ ਪਿੰਡ ਖਰਸਰਾ, ਯੂ. ਪੀ. ਨੇ ਦੱਸਿਆ ਕਿ ਉਸਦੇ ਪਿਤਾ ਗਨੇਸ਼ ਪ੍ਰਸ਼ਾਦ ਗੁਪਤਾ ਜੋ ਕਿ ਹਲਵਾਈ ਦਾ ਕੰਮ ਕਰਦੇ ਸਨ ਅਤੇ ਬਰਾਊਨ ਰੋਡ, ਨੇਡ਼ੇ ਲੱਕਡ਼ ਬਾਜ਼ਾਰ ’ਚ ਰਹਿੰਦੇ ਸਨ। ਬੀਤੀ 14 ਫਰਵਰੀ ਨੂੰ ਉਹ ਰਾਲਸਨ ਫੈਕਟਰੀ ’ਚ ਹਲਵਾਈ ਦਾ ਕੰਮ ਕਰਨ ਜਾ ਰਹੇ ਸਨ। ਜਦੋਂ ਉਹ ਆਟੋ ਤੋਂ ਉਤਰ ਕੇ ਸਡ਼ਕ ਪਾਰ ਕਰਨ ਲੱਗੇ ਤਾਂ ਸਾਹਨੇਵਾਲ ਸਾਈਡ ਤੋਂ ਆ ਰਹੀ ਇਕ ਕਾਰ ਦੇ ਚਾਲਕ ਨੇ ਲਾਪਰਵਾਹੀ ਨਾਲ ਉਸਦੇ ਪਿਤਾ ਨੂੰ ਟੱਕਰ ਮਾਰ ਦਿੱਤੀ। ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ।


Bharat Thapa

Content Editor

Related News