ਬੱਸ ਚਾਲਕ ਨਾਲ ਕੀਤੀ ਕੁੱਟ-ਮਾਰ, 4 ਗ੍ਰਿਫ਼ਤਾਰ

04/23/2019 5:33:05 AM

ਚੰਡੀਗਡ਼੍ਹ (ਸੁਸ਼ੀਲ)- ਸੀ. ਟੀ. ਯੂ. ਬੱਸ ਲਾਪਰਵਾਹੀ ਨਾਲ ਚਲਾਉਣ ਦਾ ਦੋਸ਼ ਲਗਾਉਂਦਿਆਂ ਬਾਈਕ ਸਵਾਰ ਚਾਰ ਨੌਜਵਾਨਾਂ ਨੇ ਸੈਕਟਰ-51/52 ਦੇ ਲਾਈਟ ਪੁਆਇੰਟ ’ਤੇ ਬੱਸ ਚਾਲਕ ਦੀ ਜੰਮ ਕੇ ਕੁੱਟ-ਮਾਰ ਕਰ ਦਿੱਤੀ। ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-49 ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਕੁੱਟ-ਮਾਰ ਦੇ ਚਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਦੋਵੇਂ ਮੋਟਰਸਾਈਕਲਾਂ ਜ਼ਬਤ ਕਰ ਲਈਆਂ। ਮੁਲਜ਼ਮਾਂ ਦੀ ਪਹਿਚਾਣ ਸੈਕਟਰ-52 ਟੀਨ ਕਾਲੋਨੀ ਨਿਵਾਸੀ ਛੋਟੂ, ਅਮਿਤ, ਮੌਲੀਜਾਗਰਾਂ ਨਿਵਾਸੀ ਰੋਹਿਤ ਤੇ ਦਵਿੰਦਰ ਦੇ ਰੂਪ ’ਚ ਹੋਈ ਹੈ। ਬੱਸ ਚਾਲਕ ਹਿਸਾਰ ਨਿਵਾਸੀ ਸਤੀਸ਼ ਕੁਮਾਰ ਦੇ ਬਿਆਨਾਂ ’ਤੇ ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਬੱਸ ਦੇ ਅੱਗੇ ਖਡ਼੍ਹੀ ਕਰ ਦਿੱਤੀ ਬਾਈਕ :

ਸਤੀਸ਼ ਕੁਮਾਰ ਨੇ ਦੱਸਿਆ ਕਿ ਐਤਵਾਰ ਨੂੰ ਉਸ ਦੀ ਡਿਊਟੀ ਸੀ. ਟੀ. ਯੂ. ਬੱਸ ’ਤੇ ਰੂਟ ਨੰਬਰ 123 ਏ ’ਤੇ ਸੀ। ਉਹ ਸਵਾਰੀਆਂ ਨੂੰ ਲੈ ਕੇ ਬੱਸ ਸਟੈਂਡ ਜਾ ਰਿਹਾ ਸੀ, ਜਦੋਂ ਉਹ ਸੈਕਟਰ-51/52 ਲਾਈਟ ਪੁਆੲਿੰਟ ’ਤੇ ਪਹੁੰਚਿਆ ਤਾਂ ਬਾਈਕ ਸਵਾਰ ਚਾਰ ਨੌਜਵਾਨ ਉਸ ਨਾਲ ਬੱਸ ਠੀਕ ਚਲਾਉਣ ਨੂੰ ਲੈ ਕੇ ਬਹਿਸ ਕਰਨ ਲੱਗੇ। ਉਸ ਨੇ ਨੌਜਵਾਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਨੌਜਵਾਨਾਂ ਨੇ ਉਸ ਦੀ ਬੱਸ ਦੇ ਅੱਗੇ ਬਾਈਕ ਖਡ਼੍ਹੀ ਕਰ ਦਿੱਤੀ। ਇਸ ਤੋਂ ਬਾਅਦ ਉਹ ਬੱਸ ਤੋਂ ਉਤਰਿਆ ਤਾਂ ਚਾਰੇ ਨੌਜਵਾਨ ਉਸ ਨਾਲ ਬਹਿਸ ਕਰਨ ਲੱਗੇ। ਡਰਾਈਵਰ ਨੇ ਦੋਸ਼ ਲਗਾਇਆ ਕਿ ਛੋਟੂ, ਅਮਿਤ, ਰੋਹਿਤ ਅਤੇ ਦਵਿੰਦਰ ਨੇ ਮਿਲ ਕੇ ਉਸਦੀ ਕੁੱਟ-ਮਾਰ ਸ਼ੁਰੂ ਕਰ ਦਿੱਤੀ।

Bharat Thapa

This news is Content Editor Bharat Thapa