ਵਿਆਹੁਤਾ ਨੇ ਮਾਰੀ ਨਹਿਰ ਛਲਾਂਗ, ਮੌਤ

05/25/2020 7:00:19 PM

ਅਬੋਹਰ,(ਜ. ਬ.)– ਮੂਲਰੂਪ ਨਾਲ ਪਿੰਡ 12 ਐਸ ਮਾਝੀਵਾਲਾ ਕਰਨਪੁਰ ਵਾਸੀ ਅਤੇ ਢਾਣੀ ਕਡ਼ਾਕਾ ਸਿੰਘ ’ਚ ਵਿਆਹੀ 32 ਸਾਲਾਂ ਦੀ ਮਹਿਲਾ ਨੂੰ ਤੰਗ ਕਰ ਕੇ ਉਸਨੂੰ ਆਤਮ-ਹੱਤਿਆ ਦੇ ਲਈ ਮਜਬੂਰ ਕਰਨ ਦੇ ਮਾਮਲੇ ’ਚ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਟਰਮ ਕਰ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਪੁਲਸ ਨੂੰ ਦਿੱਤੇ ਬਿਆਨਾਂ ’ਚ 12 ਐਸ ਮਾਝੀਵਾਲਾ ਕਰਨਪੁਰ ਵਾਸੀ ਅਪੂਨ ਸਿੰਘ ਪੁੱਤਰ ਇੰਦਰ ਸਿੰਘ ਨੇ ਦੱਸਿਆ ਕਿ ਉਸਦੀ ਬੇਟੀ ਪਰਮਜੀਤ ਕੌਰ ਦਾ ਵਿਆਹ 13-14 ਸਾਲ ਪਹਿਲਾਂ ਢਾਣੀ ਕਡ਼ਾਕਾ ਸਿੰਘ ਵਾਸੀ ਗੁਰਦਿੱਤਾ ਸਿੰਘ ਪੁੱਤਰ ਗੁਰਦੀਪ ਸਿੰਘ ਦੇ ਨਾਲ ਹੋਇਆ ਸੀ। ਉਸਨੇ ਦੱਸਿਆ ਕਿ ਪਰਮਜੀਤ ਕੌਰ ਨੂੰ ਉਸਦਾ ਪਤੀ ਗੁਰਦਿੱਤਾ ਸਿੰਘ, ਸਹੁਰਾ ਗੁਰਦੀਪ ਸਿੰਘ ਅਤੇ ਸੱਸ ਮੀਤੋ ਬਾਈ ਉਸਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਦੇ ਸਨ। ਅਨੂਪ ਸਿੰਘ ਨੇ ਕਿਹਾ ਕਿ ਉਸਦੀ ਬੇਟੀ ਦੇ ਸਹੁਰੇ ਵਾਲਿਆਂ ਨੇ ਮਕਾਨ ਬਣਾਉਣ ਲਈ ਕੁੱਝ ਸਮਾਂ ਪਹਿਲਾਂ ਉਸ ਤੋਂ 50 ਹਜ਼ਾਰ ਵੀ ਵਸੂਲੇ ਸਨ। ਉਸਨੇ ਦੱਸਿਆ ਕਿ ਸ਼ੁਕਰਵਾਰ 22 ਮਈ ਨੂੰ ਉਸਦੀ ਬੇਟੀ ਦੇ ਸਹੁਰੇ ਵਾਲਿਆਂ ਦੇ ਇਕ ਗੁਆਂਢੀ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਲਾਪਤਾ ਹੈ। ਅਨੂਪ ਸਿੰਘ ਆਪਣੇ ਪਰਿਵਾਰ ਸ ਮੇਤ ਢਾਣੀ ਕਡ਼ਾਕਾ ਸਿੰਘ ਪਹੁੰਚੇ ਤਾਂ ਪਤਾ ਲੱਗਾ ਕਿ ਪਰਮਜੀਤ ਕੌਰ ਨੇ ਸਹੁਰੇ ਵਾਲਿਆਂ ਤੋਂ ਪ੍ਰੇਸ਼ਾਨ ਹੋ ਕੇ ਨਹਿਰ ਛਲਾਂਗ ਮਾਰ ਦਿੱਤੀ। ਤਲਾਸ਼ ਕਰਨ ’ਤੇ ਪਰਮਜੀਤ ਦੀ ਲਾਸ਼ ਢਾਣੀ ਮਾਂਡਲਾ ਦੇ ਨੇਡ਼ੇ ਪੰਜਾਵਾ ਮਾਈਨਰ ’ਚੋਂ ਬਰਾਮਦ ਹੋਈ। ਅਨੂਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪਰਮਜੀਤ ਕੌਰ ਦੇ ਪਤੀ ਗੁਰਦਿੱਤਾ ਸਿੰਘ, ਸਹੁਰਾ ਗੁਰਦੀਪ ਸਿੰਘ ਅਤੇ ਸੱਸ ਮੀਤੋ ਬਾਈ ਦੇ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈੈ।


Bharat Thapa

Content Editor

Related News