ਸ਼ਾਦੀ ਡਾਟ ਕਾਮ 'ਤੇ ਮੁੰਡੇ ਨਾਲ ਹੋਈ ਦੋਸਤੀ, ਸੱਚਾਈ ਸਾਹਮਣੇ ਆਉਣ 'ਤੇ ਚੰਡੀਗੜ੍ਹ ਦੀ ਕੁੜੀ ਦੇ ਉੱਡੇ ਹੋਸ਼

07/20/2022 4:39:38 PM

ਚੰਡੀਗੜ੍ਹ (ਸੁਸ਼ੀਲ ਰਾਜ) : ਅਮਰੀਕਾ ਤੋਂ ਆਏ ਨੌਜਵਾਨ ਨੇ ਸੈਕਟਰ-30 ਦੀ ਰਹਿਣ ਵਾਲੀ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਾਰਤ ਆਉਣ ਦੇ ਬਹਾਨੇ 3. 25 ਲੱਖ ਦੀ ਠੱਗੀ ਮਾਰੀ ਹੈ। ਧੋਖਾਦੇਹੀ ਕਰਨ ਲਈ ਨੌਜਵਾਨ ਨੇ ਏਅਰਪੋਰਟ ’ਤੇ ਹੀ ਅਮਰੀਕੀ ਡਾਲਰਾਂ ਦਾ ਟੈਕਸ ਮੰਗਿਆ ਅਤੇ ਇਸ ਧੋਖਾਦੇਹੀ ਨੂੰ ਅੰਜਾਮ ਦਿੱਤਾ। ਇਸ ਦੌਰਾਨ ਸੈਕਟਰ-30 ਨਿਵਾਸੀ ਕੁੜੀ ਨੂੰ ਆਪਣੇ ਨਾਲ ਠੱਗੀ ਹੋਣ ਦਾ ਅਹਿਸਾਸ ਹੋਇਆ ਅਤੇ ਉਸ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਜਾਂਚ ਤੋਂ ਬਾਅਦ ਸਾਈਬਰ ਸੈੱਲ ਨੇ ਲੁਟੇਰਾ ਗਿਰੋਹ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸਾਈਬਰ ਸੈੱਲ ਦੀ ਟੀਮ ਠੱਗ ਗਿਰੋਹ ਨੂੰ ਫਡ਼੍ਹਨ ਲਈ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ: ਮੁਹੱਲਾ ਕਲੀਨਿਕਾਂ 'ਚ ਸਟਾਫ਼ ਭਰਤੀ ਲਈ ਨਿਯਮ ਤਿਆਰ, ਇਸ ਆਧਾਰ 'ਤੇ ਮਿਲੇਗੀ ਤਨਖ਼ਾਹ

ਸੈਕਟਰ-30 ਦੀ ਰਹਿਣ ਵਾਲੀ ਕੁੜੀ ਨੇ ਦੱਸਿਆ ਕਿ ਉਸ ਨੇ ਮੈਟਰੀਮੋਨੀਅਲ ਵੈੱਬਸਾਈਟ ’ਤੇ ਰਜਿਸਟ੍ਰੇਸ਼ਨ ਕਰਵਾਈ ਸੀ। 2021 ਵਿਚ ਇਕ ਮੁੰਡੇ ਦੀ ਤਜਵੀਜ਼ ਆਈ ਸੀ। ਉਸ ਨੇ ਦੱਸਿਆ ਕਿ ਉਹ ਅਮਰੀਕਾ ਰਹਿੰਦਾ ਹੈ। ਇਸ ਤੋਂ ਬਾਅਦ ਹੌਲੀ-ਹੌਲੀ ਦੋਵੇਂ ਦੋਸਤ ਬਣ ਗਏ ਅਤੇ ਰਿਸ਼ਤਾ ਵੀ ਪੱਕਾ ਹੋ ਗਿਆ। ਸਤੰਬਰ 2021 ਵਿਚ ਨੌਜਵਾਨ ਭਾਰਤ ਆਇਆ ਅਤੇ ਵਿਆਹ ਦੀ ਤਾਰੀਖ਼ ਦੀ ਪੁਸ਼ਟੀ ਵੀ ਕੀਤੀ।

ਇਹ ਵੀ ਪੜ੍ਹੋ: ਸਸਤੀ ਸ਼ਰਾਬ ਮੁਹੱਈਆ ਕਰਵਾਉਣ ਲਈ ਐਕਸਾਈਜ਼ ਅਧਿਕਾਰੀਆਂ ਨੇ ਖਿੱਚੀ ਤਿਆਰੀ, ਠੇਕਿਆਂ ’ਤੇ ਤਿੱਖੀ ਨਜ਼ਰ

ਕੁੜੀ ਨੂੰ ਏਅਰਪੋਰਟ ਤੋਂ ਫੋਨ ਆਇਆ। ਕਾਲ ਕਰਨ ਵਾਲੇ ਨੇ ਖ਼ੁਦ ਨੂੰ ਏਅਰਪੋਰਟ ਅਥਾਰਟੀ ਵਲੋਂ ਬੋਲਣ ਦਾ ਹਵਾਲਾ ਦਿੱਤਾ। ਉਸ ਨੇ ਕਿਹਾ ਕਿ ਤੁਹਾਡਾ ਦੋਸਤ ਏਅਰਪੋਰਟ ’ਤੇ ਆਇਆ ਹੈ, ਉਸ ਕੋਲ ਸਟੈਂਡਰਡ ਤੋਂ ਵੱਧ ਅਮਰੀਕੀ ਡਾਲਰ ਹਨ। ਟੈਕਸ ਦਾ ਭੁਗਤਾਨ ਨਾ ਕਰਨ ’ਤੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਅਮਰੀਕੀ ਡਾਲਰ ਜ਼ਬਤ ਕੀਤੇ ਜਾਣਗੇ। ਕੁੜੀ ਠੱਗ ਗਿਰੋਹ ਦੀ ਲਪੇਟ ’ਚ ਆ ਗਈ ਅਤੇ ਉਸ ਨੇ ਆਪਣੇ ਬੈਂਕ ਖਾਤੇ ’ਚੋਂ 3 ਲੱਖ 25 ਹਜ਼ਾਰ ਰੁਪਏ ਟਰਾਂਸਫਰ ਕਰਵਾ ਦਿੱਤੇ। ਇਸ ਤੋਂ ਬਾਅਦ ਕੁੜੀ ਨੂੰ ਹੋਰ ਨਕਦੀ ਲਈ ਫੋਨ ਆਉਂਦੇ ਰਹੇ। ਉਸ ਨੂੰ ਧੋਖਾਦੇਹੀ ਦਾ ਅਹਿਸਾਸ ਹੋਇਆ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਪੰਜਾਬ ’ਚ ਫਿਰ ਡੂੰਘਾ ਹੋ ਸਕਦੈ ਸਿੱਖ ਜਥੇਬੰਦੀਆਂ ਅਤੇ ਡੇਰਾ ਸਮਰਥਕਾਂ ਵਿਚਾਲੇ ਵਿਵਾਦ, ਪੁਲਸ ਅਲਰਟ

ਨੋਟ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਆਪਣੀ ਰਾਏ

 


Harnek Seechewal

Content Editor

Related News