ਮਾਲ ਗੋਦਾਮ ਨੇੜੇ ਰੇਲਵੇ ਲਾਇਨਾਂ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

04/23/2022 10:52:03 AM

ਬੁਢਲਾਡਾ (ਬਾਂਸਲ) : ਸਥਾਨਕ ਰੇਲਵੇ ਮਾਲ ਗੋਦਾਮ ਨੇੜੇ ਲਾਇਨਾਂ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਚੌਂਕੀ ਇੰਚਾਰਜ ਏ.ਐੱਸ.ਆਈ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਇਹ ਲਾਸ਼ ਮਾਲਕ ਗੋਦਾਮ ਦੇ ਨਜ਼ਦੀਕ ਲਾਇਨਾਂ ’ਚ ਪਈ ਮਿਲੀ ਹੈ, ਜਿਸ ਦਾ ਕੱਦ 5 ਫੁੱਟ 7 ਇੰਚ, ਦਾੜੀ ਕੇਸ ਕੱਟੇ ਹੋਏ, ਜਿਸਮ ਦਰਮਿਆਨਾ, ਰੰਗ ਕਣਕ ਭਿੰਨਾ, ਉਮਰ ਕਰੀਬ 50 ਸਾਲ, ਕੁੜਤਾ ਪਜਾਮਾ ਅਸਮਾਨੀ ਰੰਗ, ਨਿੱਕਰ ਨੀਲਾ ਰੰਗ ਲਾਲ ਧਾਰੀ, ਬੂਟ ਪਲਾਸ਼ਟਿਕ ਰੰਗ ਕਾਲਾ ਹੈ। ਉਨ੍ਹਾ ਦੱਸਿਆ ਕਿ ਅਜੇ ਲਾਸ਼ ਦੀ ਪਛਾਣ ਨਹੀਂ ਹੋ ਸਕੀ। ਜਿਸ ਨੂੰ ਵੀ ਇਸ ਸੰਬੰਧੀ ਕੁਝ ਪਤਾ ਲੱਗਦਾ ਹੈ ਤਾਂ ਚੌਂਕੀ ਰੇਲਵੇ ਸਟੇਸ਼ਨ ਵਿਖੇ ਸੰਪਰਕ ਕਰ ਸਕਦਾ ਹੈ।

ਇਹ ਵੀ ਪੜ੍ਹੋ : ਜ਼ਮੀਨੀ ਵਿਵਾਦ ਨੂੰ ਲੈ ਕੇ 2 ਧਿਰਾਂ ’ਚ ਹੋਈ ਖੂਨੀ ਝੜਪ, 1 ਦੀ ਮੌਤ, 9 ਜ਼ਖਮੀ

Anuradha

This news is Content Editor Anuradha