ਸੂਏ ’ਚੋਂ ਮਿਲੀ ਅਣਪਛਾਤੀ ਬੀਬੀ ਦੀ ਲਾਸ਼

08/13/2020 1:17:22 AM

ਜੈਤੋ, (ਪਰਾਸ਼ਰ )- ਮਾਨਵਤਾ ਨੂੰ ਸਮਰਪਿਤ ਸਹਾਰਾ ਕਲੱਬ ਇਕਾਈ ਜੈਤੋ ਦੇ ਪ੍ਰਧਾਨ ਰਿੱਕੀ ਰੋਮਾਣਾ ਨੂੰ ਅੱਜ ਸਵੇਰੇ ਫੋਨ ’ਤੇ ਸੂਚਨਾ ਮਿਲੀ ਕਿ ਜੈਤੋ ਤੋਂ 22 ਕਿਲੋਮੀਟਰ ਪਿੰਡ ਸਿੱਖਾਂ ਵਾਲਾ ਸੂਏ ਵਿਚ ਲਾਸ਼ ਤੈਰ ਰਹੀ ਹੈ। ਇਸ ਦੀ ਸੂਚਨਾ ਮਿਲਦੇ ਹੀ ਸਹਾਰਾ ਕਲੱਬ ਟੀਮ ਲਲਿਤ ਕੁਮਾਰ, ਮਨਪ੍ਰੀਤ ਸਿੰਘ, ਤਾਰੀ ਡਰਾਈਵਰ ਮੌਕੇ ’ਤੇ ਪਹੁੰਚੀ। ਸਹਾਰਾ ਕਲੱਬ ਟੀਮ ਨੇ ਇਸ ਦੀ ਸੂਚਨਾ ਕੋਟਕਪੂਰਾ ਸਦਰ ਥਾਣਾ ਐੱਸ. ਐੱਚ.ਓ. ਬੇਅੰਤ ਕੌਰ, ਏ. ਐੱਸ .ਆਈ. ਸਿਕੰਦਰ ਸਿੰਘ ਨੂੰ ਦਿੱਤੀ ਜਿਸ ’ਤੇ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਕਾਨੂੰਨੀ ਕਾਰਵਾਈ ਉਪਰੰਤ ਕਲੱਬ ਦੇ ਮੈਂਬਰਾਂ ਨੇ ਪੁਲਸ ਦੀ ਮੌਜੂਦਗੀ ਵਿਚ ਲਾਸ਼ ਨੂੰ ਸੂਏ ਵਿਚੋਂ ਬਾਹਰ ਕੱਢਿਆ ਗਿਆ। ਇਸ ਲਾਸ਼ ਨੂੰ 72 ਘੰਟੇ ਲਈ ਮੋਰਚਰੀ ਕੋਟਕਪੂਰਾ ਵਿਚ ਰੱਖ ਦਿੱਤਾ ਗਿਆ ਹੈ। ਪਛਾਣ ਨਾ ਹੋਣ ’ਤੇ ਸਹਾਰਾ ਕਲੱਬ ਵੱਲੋਂ ਇਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸਹਾਰਾ ਕਲੱਬ ਟੀਮ ਅਨੁਸਾਰ ਔਰਤ ਦੇ ਖੱਬੇ ਪਾਸੇ ਏ. ਐੱਸ. ਲਿਖਿਆ ਹੋਇਆ ਹੈ । ਔਰਤ ਦੀ ਲਾਸ਼ ਇੰਨੀਂ ਗਲਸੜ ਚੁੱਕੀ ਹੈ ਕਿ ਉਸ ਦੀ ਪਛਾਣ ਕਰਨੀ ਬਹੁਤ ਮੁਸ਼ਕਲ ਹੈ।

Bharat Thapa

This news is Content Editor Bharat Thapa