10 ਸਾਲਾ ਲਾਪਤਾ ਹੋਏ ਬੱਚੇ ਦੀ ਲਾਸ਼ ਪਿੰਡ ਦੇ ਛੱਪੜ ’ਚੋਂ ਮਿਲੀ

03/26/2022 12:32:33 PM

ਗੋਨਿਆਣਾ (ਗੋਰਾ ਲਾਲ) : ਪਿੰਡ ਭੋਖੜਾ ਤੋਂ ਕੱਲ੍ਹ ਲਾਪਤਾ ਹੋਏ 10 ਸਾਲਾ ਹਰਮੀਤ ਸਿੰਘ ਦੀ ਲਾਸ਼ ਅੱਜ ਪਿੰਡ ਦੇ ਹੀ ਛੱਪੜ ਵਿੱਚੋਂ ਮਿਲ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਕਿਸਾਨ ਆਗੂ ਹਰਦਮ ਸਿੰਘ ਨੇ ਦੱਸਿਆ ਕਿ ਲਗਭਗ 10 ਸਾਲਾ ਹਰਮੀਤ ਸਿੰਘ ਪੁੱਤਰ ਰਾਜਵਿੰਦਰ ਸਿੰਘ ਜੋ ਕਿ ਕੱਲ੍ਹ 2.30 ਵਜੇ ਘਰ ਵਿੱਚੋਂ ਲਾਪਤਾ ਹੋ ਗਿਆ ਸੀ ਅਤੇ ਪਰਿਵਾਰ ਵੱਲੋਂ ਬੱਚੇ ਨੂੰ ਲੱਭਣ ਲਈ ਕੱਲ੍ਹ ਤੋਂ ਲੈ ਕੇ ਬਹੁਤ ਹੀ ਭੱਜ ਦੌੜ ਕੀਤੀ ਜਾ ਰਹੀ ਸੀ ਕਿ ਬੱਚੇ ਨੂੰ ਜਲਦੀ ਲੱਭਿਆ ਜਾ ਸਕੇ ਅਤੇ ਬੱਚੇ ਦੀ ਗੁੰਮਸ਼ੁਦਗੀ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ।

ਇਹ ਵੀ ਪੜ੍ਹੋ : ਮਾਨਸਿਕ ਤੌਰ ’ਤੇ ਪ੍ਰੇਸ਼ਾਨ ਭਾਰਤੀ ਨੌਜਵਾਨ ਪਾਕਿਸਤਾਨ ਸਰਹੱਦ ’ਚ ਹੋਇਆ ਦਾਖ਼ਲ, ਪਾਕਿ ਰੇਂਜਰਾਂ ਕੀਤਾ ਗ੍ਰਿਫ਼ਤਾਰ

ਸੋਸ਼ਲ ਮੀਡੀਆ ਉੱਪਰ ਵੀ ਬੱਚੇ ਦੀ ਫੋਟੋ ਵਾਇਰਲ ਹੋ ਰਹੀ ਸੀ, ਜੋ ਕਿ ਪਿੰਡ ਵਾਸੀ ਨੌਜਵਾਨਾਂ ਵੱਲੋਂ ਆਪਣੇ ਪੱਧਰ ਤੇ ਬੱਚੇ ਨੂੰ ਭਾਲਣ ਦੀਆਂ ਕੋਸ਼ਿਸ਼ਾਂ ਵਜੋਂ ਪਾਈ ਜਾ ਰਹੀ ਸੀ ਪਰ ਅੱਜ ਘਰ ਦੇ ਨਜ਼ਦੀਕ ਲੱਗੇ ਇਕ ਸੀ. ਸੀ. ਟੀ. ਵੀ. ਕੈਮਰੇ ਦੀ ਜਦੋਂ ਵੀਡੀਓ ਰਿਕਾਰਡਿੰਗ ਖੰਗਾਲੀ ਗਈ ਤਾਂ ਬੱਚੇ ਦਾ ਛੱਪੜ ਵੱਲ ਜਾਣ ਦਾ ਪਤਾ ਲੱਗਿਆ ਅਤੇ ਅੱਜ ਛੱਪੜ ਦੇ ਨੇੜਿਓਂ ਲੰਘ ਰਹੇ ਇਕ ਰਾਹਗੀਰ ਵੱਲੋਂ ਵੀ ਬੱਚੇ ਦਾ ਕੋਈ ਕੱਪੜਾ ਤੈਰਨ ਦੀ ਪੁਸ਼ਟੀ ਕੀਤੀ ਗਈ। ਜਦੋਂ ਪਿੰਡ ਵਾਸੀਆਂ ਵੱਲੋਂ ਛੱਪੜ ’ਚ ਬੱਚੇ ਦੀ ਭਾਲ ਕੀਤੀ ਗਈ ਤਾਂ ਬੱਚੇ ਦੀ ਲਾਸ਼ ਛੱਪੜ ਵਿੱਚੋਂ ਬਰਾਮਦ ਹੋ ਗਈ। ਜ਼ਿਕਰਯੋਗ ਹੈ ਕਿ ਹਰਮੀਤ ਸਿੰਘ ਜਨਮ ਤੋਂ ਲੈ ਕੇ ਹੀ ਸੁਣ ਅਤੇ ਬੋਲ ਨਹੀਂ ਸਕਦਾ ਸੀ। ਕਿਆਸਰਾਈਆਂ ਲਗਾਈਆਂ ਜਾ ਰਿਹਾ ਹੈ ਕਿ ਨਾ ਬੋਲ ਸਕਣਾ ਹੀ ਉਸਦੀ ਮੌਤ ਦਾ ਵੱਡਾ ਕਾਰਨ ਬਣ ਗਿਆ ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਪਹਿਲੇ ਦਿਨ ਰਿਪੋਰਟ ਹੋਏ ਪੁਰਾਣੇ ਮਾਮਲੇ, ਕਈ ਅਧਿਕਾਰੀ ਫਸੇ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News