ਸ਼ੱਕੀ ਹਾਲਾਤ ’ਚ ਨਹਿਰ ''ਚ ਡੁੱਬੇ ਵਿਅਕਤੀ ਦੀ ਦੋ ਦਿਨਾਂ ਬਾਅਦ ਮਿਲੀ ਲਾਸ਼

05/15/2022 10:51:03 PM

ਸਹਿਣਾ (ਧਰਮਿੰਦਰ ਸਿੰਘ) : ਪਿਛਲੇ ਦੋ ਦਿਨਾਂ ਤੋਂ ਬੱਲੋਕੇ ਨਹਿਰ ’ਚੋਂ ਸ਼ੱਕੀ ਹਾਲਾਤ ਵਿਚ ਡੁੱਬੇ ਵਿਅਕਤੀ ਦੀ ਅੱਜ ਲਾਸ਼ ਬਰਾਮਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ, ਗਾਜੀਆਣਾ, ਥਾਣਾ ਨਿਹਾਲ ਸਿੰਘ ਵਾਲਾ (ਮੋਗਾ) ਦੋ ਦਿਨ ਪਹਿਲਾਂ ਆਪਣੇ ਸਾਥੀਆਂ ਨਾਲ ਨਹਿਰ ਵੱਲ ਆਇਆ ਸੀ, ਜੋ ਸ਼ੱਕੀ ਹਾਲਾਤ ’ਚ ਨਹਿਰ ਵਿਚ ਡੁੱਬਣ ਕਾਰਨ ਲਾਪਤਾ ਹੋ ਗਿਆ ਸੀ। ਪਰਿਵਾਰਕ ਮੈਂਬਰਾਂ ਅਤੇ ਪੁਲਸ ਵੱਲੋਂ ਭਾਲ ਲਈ ਨਹਿਰ ਦੇ ਪੁਲ ਕੋਲ ਜਾਲ ਲਾਇਆ ਗਿਆ ਸੀ, ਜਿਥੇ ਅੱਜ ਲਾਪਤਾ ਵਿਅਕਤੀ ਦੀ ਮ੍ਰਿਤਕ ਦੇਹ ਨੂੰ ਨਹਿਰ ’ਚੋਂ ਬਾਹਰ ਕੱਢ ਲਿਆ ਗਿਆ ਹੈ।

ਇਹ ਵੀ ਪੜ੍ਹੋ :- ਕੋਲੇ ਦੇ ਭਰੇ ਟਰੱਕ ’ਚੋਂ ਅਫੀਮ ਤੇ ਭੁੱਕੀ ਬਰਾਮਦ, 3 ਕਾਬੂ

ਇਸ ਮੌਕੇ ਪੁਲਸ ਥਾਣਾ ਸ਼ਹਿਣਾ ਦੇ ਐੱਸ.ਐੱਚ.ਓ. ਬਲਦੇਵ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨਾਂ ਤੋਂ ਲਾਪਤਾ ਮ੍ਰਿਤਕ ਲਖਵਿੰਦਰ ਸਿੰਘ ਦੇ ਭਰਾ ਕੁਲਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇਹ ਨੂੰ ਬਰਨਾਲਾ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ :-ਚਿੱਟੇ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News